ਨਵੀਂ ਦਿੱਲੀ— ਸੀ. ਆਰ. ਪੀ. ਐੱਫ. ਦਾ ਇਕ ਜਵਾਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਇਆ ਗਿਆ ਹੈ। ਇਹ ਜਵਾਨ ਜੰਮੂ-ਕਸ਼ਮੀਰ ਵਿਚ ਤਾਇਨਾਤ ਬਟਾਲੀਅਨ ਦਾ ਹਿੱਸਾ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨਰਸਿੰਗ ਸਹਾਇਕ ਦੇ ਤੌਰ 'ਤੇ ਤਾਇਨਾਤ ਇਸ ਜਵਾਨ ਨੂੰ ਦਿੱਲੀ ਦੇ ਇਕ ਹਸਪਤਾਲ ਦੇ ਵੱਖਰੇ ਵਾਰਡ ਵਿਚ ਭਰਤੀ ਕਰਾਇਆ ਗਿਆ ਹੈ।
ਜਵਾਨ ਦੀਆਂ ਛੁੱਟੀਆਂ 7 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ ਅਤੇ ਤੈਅ ਮਾਪਦੰਡਾਂ ਤਹਿਤ ਯੂਨਿਟ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਾਉਣ ਨੂੰ ਕਿਹਾ ਗਿਆ। ਉਹ ਪਹਿਲਾਂ ਤੋਂ ਹੀ 14 ਦਿਨਾਂ ਲਈ ਕੁਆਰੰਟੀਨ ਸੀ ਅਤੇ ਮੰਗਲਵਾਰ ਨੂੰ ਉਸ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ। ਜਵਾਨ ਦੀ ਮੂਲ ਯੂਨਿਟ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿਚ ਤਾਇਨਾਤ ਹੈ। ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੀ. ਆਰ. ਪੀ. ਐੱਫ. ਦੇ ਇਕ ਡਾਕਟਰ ਨੂੰ ਪਾਜ਼ੀਟਿਵ ਪਾਇਆ ਗਿਆ ਸੀ।
ਇੰਦੌਰ 'ਚ 2 IPS ਅਧਿਕਾਰੀਆਂ ਸਮੇਤ 11 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਪੀੜਤ
NEXT STORY