ਕਠੂਆ– ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ’ਚ ਫੌਜ ਦੇ ਕੈਂਪ ’ਚ ਬੈਰਕ ਦੀ ਕੰਧ ਡਿੱਗਣ ਨਾਲ ਇਕ ਜੇ.ਸੀ.ਓ. (ਜੁਨੀਅਰ ਕਮੀਸ਼ੰਡ ਅਧਿਕਾਰੀ) ਸਮੇਤ ਦੋ ਜਵਾਨ ਸ਼ਹੀਦ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਸ਼ਨਵੀਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਬਿਲਾਵਾਰ ਇਲਾਕੇ ਦੇ ਮਛੇੜੀ ਕੈਂਪ ’ਚ ਬੈਰਕ ਦੀ ਇਕ ਕੰਧ ਡਿੱਗ ਗਈ ਜਿਸ ਨਾਲ ਇਸ ਘਟਨਾ ’ਚ 3 ਜਵਾਨ ਮਲਬੇ ਹੇਠਾਂ ਦੱਬ ਗਏ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਤੁਰੰਤ ਬਾਅਦ ਬਚਾਅ ਕੰਮ ਸ਼ੁਰੂ ਕੀਤਾ ਗਿਆ ਅਤੇ ਮਲਬੇ ’ਚ ਫਸੇ ਤਿੰਨਾਂ ਜਵਾਨਾਂ ਨੂੰ ਬਾਹਰ ਕੱਢ ਕੇ ਗੰਭੀਰ ਹਾਲਤ ’ਚ ਸਦਰ ਹਸਪਤਾਲ ਲਿਜਾਇਆ ਗਿਆ ਜਿਥੇ 2 ਜਵਾਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਜੇ.ਸੀ.ਓ. (ਜੁਨੀਅਰ ਕਮੀਸ਼ੰਡ ਅਧਿਕਾਰੀ) ਐੱਸ.ਐੱਨ. ਸਿੰਘ (45) ਅਤੇ ਨਾਇਕ ਪਰਵੇਜ ਕੁਮਾਰ (39) ਦੇ ਰੂਪ ’ਚ ਕੀਤੀ ਗਈ ਹੈ। ਸਿੰਘ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਰਹਿਣ ਵਾਲੇ ਸਨ ਜਦਕਿ ਕੁਮਾਰ ਜੰਮੂ-ਕਸ਼ਮੀਰ ਦੇ ਸਾਂਬਾ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖ਼ਮੀ ਹਰਿਆਣਾ ਦੇ ਪਾਨੀਪਤ ਜ਼ਿਲੇ ਦੇ ਰਹਿਣ ਵਾਲੇ ਜਵਾਨ ਮੰਗਲ ਸਿੰਘ (46) ਨੂੰ ਇਲਾਜ ਲਈ ਪਠਾਨਕੋਟ ਸਥਿਤ ਫੌਜੀ ਹਸਪਤਾਲ ਭੇਜਿਆ ਗਿਆ ਹੈ।
ਤਵਾਂਗ ਸੈਕਟਰ 'ਚ ਮੁਸਤੈਦ ਜਵਾਨ, ITBP ਨੇ ਕਿਹਾ- ਫ਼ੌਜੀ ਅਲਰਟ, ਚੀਨੀ ਨਹੀਂ ਦੇ ਸਕਦੇ ਧੋਖਾ
NEXT STORY