ਸ਼੍ਰੀਨਗਰ (ਵਾਰਤਾ)- ਪੁਲਸ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ 2 ਮਹਿਲਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚਰਸ ਵਰਗੀ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ। ਪੁਲਸ ਸਟਸ਼ੇਨ ਬਾਰਾਮੂਲਾ ਨੇ ਸੜਕ ਅਤੇ ਭਵਨ ਦਫ਼ਤਰ ਕੋਲੋਂ ਨਿਯਮਿਤ ਗਸ਼ਤ ਦੌਰਾਨ ਦੀਵਾਨਬਾਗ ਬਾਰਾਮੂਲਾ ਦੀ ਵਾਸੀ ਸ਼ਕੀਲਾ ਬੇਗਮ ਅਤੇ ਮੁਸਕਾਨ ਬਾਨੋ ਵਜੋਂ ਪਛਾਣੀ ਗਈ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵੇਂ ਦੀਵਾਨਬਾਗ ਤੋਂ ਮੁੱਖ ਚੌਕ ਬਾਰਾਮੂਲਾ ਵੱਲ ਆ ਰਹੇ ਸਨ ਅਤੇ ਚੈਕਿੰਗ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੜ ਲਿਆ ਗਿਆ।
ਪੁਲਸ ਨੇ ਕਿਹਾ ਕਿ ਉਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 200 ਗ੍ਰਾਮ ਚਰਸ ਬਰਾਮਦ ਕੀਤੀ ਗਈ। ਦੋਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਬਾਰਾਮੂਲਾ ਪੁਲਸ ਸਟੇਸ਼ਨ 'ਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੇਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਜਲ ਸੈਨਾ ਨੇ ਕੇਂਦਰ ਨੂੰ ਚੀਨ ਅਤੇ ਪਾਕਿਸਤਾਨ ਤੋਂ ਵਧਦੇ ਖ਼ਤਰਿਆਂ ਬਾਰੇ ਚੌਕਸ ਕੀਤਾ
NEXT STORY