ਸ਼੍ਰੀਨਗਰ: ਸ਼ੇਰ-ਏ-ਪੰਜਾਬ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਨੇ ਕਸ਼ਮੀਰ ਵਿਚ ਪੈਦਾ ਹੋਣ ਵਾਲੀ ਕੇਸਰ ਦੇ ਦੁਨੀਆਭਰ ਵਿਚ ਪ੍ਰਚਾਰ ਦੇ ਲਈ 'ਕੇਸਰ ਦਿਵਸ' ਦਾ ਆਯੋਜਨ ਕੀਤਾ। ਯੂਨੀਵਰਸਿਟੀ ਨੇ ਪੰਪੋਰ ਦੇ ਡੁਸੂ ਵਿਚ ਇਕ ਪ੍ਰੋਗਰਾਮ ਨੂੰ ਆਯੋਜਿਤ ਕੀਤਾ।
ਯੂਨੀਵਰਸਿਟੀ ਹਰ ਸਾਲ ਕਿਸੇ ਇਕ ਮਸਾਲੇ ਜਾਂ ਖਾਸ ਫਸਲ ਨੂੰ ਪ੍ਰਮੋਟ ਕਰਨ ਦੇ ਟੀਚੇ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ, ਇਸ ਤੋਂ ਪਹਿਲਾਂ ਕਣਕ ਦਿਵਸ ਤੇ ਚੋਲ ਦਿਵਸ ਵੀ ਮਨਾਇਆ ਜਾਂ ਚੁੱਕਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਕੇਸਰ ਦਿਵਸ ਮਨਾਉਣ ਦਾ ਟੀਚਾ, ਫਸਲ 'ਤੇ ਨਵੀਂ ਰਿਸਰਚ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਪ੍ਰੋਗਰਾਮ ਦੌਰਾਨ ਕਿਸਾਨਾਂ ਤੇ ਰਿਸਰਚਰਾਂ ਨੇ ਕੇਸਰ ਦੇ ਵਿਕਾਸ ਤੇ ਇਸ ਨੂੰ ਉਤਸ਼ਾਹਿਤ ਕਰਨ ਦੇ ਮੁੱਦੇ 'ਤੇ ਗੱਲਬਾਤ ਕੀਤੀ। ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਯੂਨੀਵਰਸਿਟੀ ਨੂੰ ਮਾਹਰਾਂ ਤੇ ਰਿਸਚਰਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ।
ਨੋਟਬੰਦੀ ਦੇ 4 ਸਾਲ ਪੂਰੇ, ਜਾਣੋ ਕੀ ਬੋਲੇ ਪੀ. ਐੱਮ. ਮੋਦੀ
NEXT STORY