ਜੰਮੂ— ਜੰਮੂ-ਕਸ਼ਮੀਰ ਸਰਕਾਰ ਨੇ ਸੈਰ-ਸਪਾਟਾ ਅਤੇ ਖੇਡਾਂ ਨੂੰ ਮੁੜ ਉਤਸ਼ਾਹਿਤ ਕਰਨ ਲਈ ਰਾਫਟਿੰਗ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦੇਈਏ ਕਸ਼ਮੀਰ ਘਾਟੀ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ ਆਈ ਹੈ। ਸੈਰ-ਸਪਾਟਾ ਡਾਇਰੈਕਟਰ ਡਾ. ਜੀ. ਐੱਨ. ਈਟੂ ਮੁਤਾਬਕ ਕਸ਼ਮੀਰ ’ਚ ਰਾਫਟਿੰਗ ਉਨ੍ਹਾਂ ਆਕਰਸ਼ਿਤ ਗਤੀਵਿਧੀਆਂ ’ਚੋਂ ਇਕ ਹੈ, ਜੋ ਹਮੇਸ਼ਾ ਦੁਨੀਆ ਭਰ ਦੇ ਟੂਰਿਜ਼ਮ ਪ੍ਰੇਮੀਆਂ ਨੂੰ ਆਕਰਸ਼ਿਤ ਕਰਨ ’ਚ ਵੱਡੀ ਭੂਮਿਕਾ ਅਦਾ ਕਰਦੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸੈਰ-ਸਪਾਟਾ ਵਿਭਾਗ ਅਤੇ ਐਡਵੇਂਚਰ ਟੂਰ ਆਪਰੇਟਰਸ ਐਸੋਸੀਏਸ਼ਨ ਆਫ਼ ਕਸ਼ਮੀਰ ਨੇ ਜ਼ਿਲ੍ਹੇ ਦੇ ਵੁਸਨ ਖੇਤਰ ਦੇ ਗੰਦੇਰਬਲ ’ਚ ਵ੍ਹਾਈਟ ਵਾਟਰ ਰਾਫਟਿੰਗ ਦਾ ਆਯੋਜਨ ਕੀਤਾ ਹੈ।
ਈਟੂ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਰਾਫਟਿੰਗ ਇਕ ਸ਼ੁਰੂਆਤ ਹੈ, ਸੈਲਾਨੀ ਇਸ ਦਾ ਆਨੰਦ ਮਾਣਦੇ ਹਨ। ਪਿਛਲੇ ਕੁਝ ਸਾਲਾਂ ਤੋਂ ਕੋਵਿਡ ਨਾਲ ਜੁੜੇ ਮਾਮਲਿਆਂ ਕਾਰਨ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਨਹੀਂ ਕਰ ਸਕੇ। ਕੋਰੋਨਾ ਮਾਮਲੇ ਘੱਟਣ ਮਗਰੋਂ ਅਸੀਂ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਵਾਲੀਆਂ ਕੁਝ ਗਤੀਵਿਧੀਆਂ ਨੂੰ ਹਰੀ ਝੰਡੀ ਵਿਖਾਉਣਾ ਦਾ ਫ਼ੈਸਲਾ ਕੀਤਾ। ਰਾਫਟਿੰਗ ਸੈਰ-ਸਪਾਟੇ ਨਾਲ ਜੁੜੀ ਸਭ ਤੋਂ ਚੰਗੀਆਂ ਗਤੀਵਿਧੀਆਂ ਵਿਚੋਂ ਇਕ ਹੈ, ਇਸ ਲਈ ਅਸੀਂ ਇਸ ਨੂੰ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ। ਇਹ ਉਨ੍ਹਾਂ ਸੈਲਾਨੀਆਂ ਲਈ ਹੈ ਜੋ ਰਾਫਟਿੰਗ ਦਾ ਆਨੰਦ ਲੈਣ ਦੇ ਇੱਛੁਕ ਹਨ।
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕੀਤੇ ਗਏ ਐਲਾਨਾਂ ਨੂੰ ਪਰਮਜੀਤ ਸਰਨਾ ਨੇ ਦੱਸਿਆ 'ਖੋਖਲਾ ਪਿਟਾਰਾ'
NEXT STORY