ਨਵੀਂ ਦਿੱਲੀ (ਭਾਸ਼ਾ)- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਹਾਲ ਹੀ 'ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਆਪਣੇ ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ, ਜਿਸ 'ਚ ਘੱਟੋ-ਘੱਟ 77 ਲੋਕਾਂ ਦੀ ਮੌਤ ਹੋ ਗਈ ਹੈ। ਭਾਜਪਾ ਨੇ ਕਿਹਾ ਕਿ ਨੱਢਾ ਜਾਨ ਗੁਆਉਣ ਵਾਲੇ ਕੁਝ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਸ਼ਿਮਲਾ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਨਸ਼ਟ ਹੋਏ ਪ੍ਰਾਚੀਨ ਸ਼ਿਵ ਮੰਦਰ ਦਾ ਦੌਰਾ ਕਰਨਗੇ।
ਇਹ ਵੀ ਪੜ੍ਹੋ : ਸੁੱਖੂ ਸਰਕਾਰ ਨੇ ਹਿਮਾਚਲ ਨੂੰ 'ਕੁਦਰਤੀ ਆਫ਼ਤ ਪ੍ਰਭਾਵਿਤ ਖੇਤਰ' ਐਲਾਨਿਆ
ਇਸ ਦੇ ਨਾਲ ਹੀ ਜੇ.ਪੀ. ਨੱਢਾ ਸ਼ਿਮਲਾ ਅਤੇ ਬਿਲਾਸਪੁਰ 'ਚ ਸਥਾਨਕ ਪ੍ਰਸ਼ਾਸਨ ਨਾਲ ਮੁਲਾਕਾਤ ਕਰਨਗੇ ਅਤੇ ਰਾਹਤ ਅਤੇ ਮੁੜ ਵਸੇਬੇ ਕੰਮਾਂ 'ਤੇ ਚਰਚਾ ਕਰਨਗੇ। ਪਾਰਟੀ ਨੇ ਕਿਹਾ ਕਿ ਮੰਦਰ ਢਹਿਣ ਨਾਲ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਨੱਢਾ ਸਿਰਮੌਰ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਦਾ ਵੀ ਦੌਰਾ ਕਰਨਗੇ, ਜਿੱਥੇ ਬੱਦਲ ਫਟਣ ਨਾਲ 5 ਲੋਕਾਂ ਦੀ ਜਾਨ ਚਲੀ ਗਈ ਹੈ। ਸ਼ਿਮਲਾ ਦੇ ਐੱਸ.ਪੀ. ਸੰਜੀਵ ਕੁਮਾਰ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮੀਂਹ ਤੋਂ ਪ੍ਰਭਾਵਿਤ ਰਾਜ 'ਚ ਮਰਨ ਵਾਲਿਆਂ ਦੀ ਗਿਣਤੀ 77 ਹੈ ਅਤੇ ਇਨ੍ਹਾਂ 'ਚੋਂ 23 ਮੌਤਾਂ ਇਕੱਲੇ ਸ਼ਿਮਲਾ 'ਚ ਸਮਰ ਹਿਲ 'ਚ ਸ਼ਿਵ ਮੰਦਰ ਅਤੇ ਫਾਗਲੀ ਅਤੇ ਕ੍ਰਿਸ਼ਨਾਨਗਰ 'ਚ ਜ਼ਮੀਨ ਖਿਸਕਣ ਨਾਲ ਹੋਈਆਂ। ਰਾਜ ਸਰਕਾਰ ਨੇ ਮੀਂਹ ਕਾਰਨ ਭਾਰੀ ਨੁਕਸਾਨ ਨੂੰ ਕੌਮੀ ਆਫ਼ਤ ਐਲਾਨ ਕਰ ਦਿੱਤਾ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਪ ਪੀੜਤਾ ਦੇ ਗਰਭਪਾਤ ਦੀ ਪਟੀਸ਼ਨ ਟਾਲਣ 'ਤੇ ਸੁਪਰੀਮ ਕੋਰਟ ਨਾਰਾਜ਼
NEXT STORY