ਅਹਿਮਦਾਬਾਦ— ਵੱਡੇ ਕਾਰੋਬਾਰੀਆਂ ਦੇ ਬੇਟੇ ਇੰਨੀਂ ਦਿਨੀਂ ਮੋਹ-ਮਾਇਆ ਤਿਆਗਦੇ ਹੋਏ ਜੈਨ ਭਿਖਸ਼ੂ ਬਣ ਕੇ ਸਮਾਜ ਦੀ ਸੇਵਾ ਕਰਨ ਦਾ ਫੈਸਲਾ ਕਰ ਰਹੇ ਹਨ। ਵੀਰਵਾਰ ਨੂੰ ਹੀ ਸੂਰਤ 'ਚ ਹੀਰਾ ਕਾਰੋਬਾਰੀ ਦੇ 12 ਸਾਲ ਦੇ ਬੇਟੇ ਦੇ ਜੈਨ ਭਿਖਸ਼ੂ ਬਣਨ ਤੋਂ ਬਾਅਦ ਹੁਣ 24 ਸਾਲ ਦੇ ਚਾਰਟਰਡ ਅਕਾਊਂਟੈਂਟ ਵੀ ਇਸੇ ਰਾਹ ਵੱਲ ਤੁਰ ਪਏ ਹਨ। ਮੁੰਬਈ ਵਾਸੀ ਇਕ ਬਿਜ਼ਨੈੱਸ ਫੈਮਿਲੀ ਨਾਲ ਤਾਲੁਕ ਰੱਖਣ ਵਾਲੇ ਮੋਕਸ਼ੇਸ਼ ਸੇਠ ਆਪਣੀ ਕਰੋੜਾਂ ਦੀ ਸੰਪਤੀ ਛੱਡ ਸ਼ੁੱਕਰਵਾਰ ਨੂੰ ਜੈਨ ਭਿਖਸ਼ੂ ਬਣ ਜਾਣਗੇ। ਸ਼ੁੱਕਰਵਾਰ ਦੀ ਸਵੇਰ ਗਾਂਧੀਨਗਰ-ਅਹਿਮਦਾਬਾਦ ਰੋਡ ਸਥਿਤ ਤਪੋਵਨ ਸਰਕਲ 'ਚ ਇਕ ਸਮਾਰੋਹ ਦੌਰਾਨ ਮੋਕਸ਼ੇਸ਼ ਜੈਨ ਭਿਖਸ਼ੂ ਦੇ ਰੂਪ 'ਚ ਦੀਕਸ਼ਾ ਲੈਣਗੇ। ਮੋਕਸ਼ੇਸ਼ ਦਾ ਪਰਿਵਾਰ ਜੇ.ਕੇ. ਕਾਰਪੋਰੇਸ਼ਨ ਦਾ ਮਾਲਕ ਹੈ, ਜਿਨ੍ਹਾਂ ਦੀ ਡਾਇਮੰਡ ਮੇਟਲ ਅਤੇ ਸ਼ੂਗਰ ਇੰਡਸਟਰੀਜ਼ ਹਨ। ਪੜ੍ਹਾਈ 'ਚ ਹੁਸ਼ਿਆਰ ਮੋਕਸ਼ੇਸ਼ ਦਾ ਕਹਿਣਾ ਹੈ ਕਿ ਉਹ ਹੁਣ ਇਕ ਵਿਦਿਆਰਥੀ ਦੇ ਰੂਪ 'ਚ ਧਰਮ ਨੂੰ 'ਆਡਿਟ' ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ,''ਮੈਂ ਉਸ ਸਮੇਂ 15 ਸਾਲ ਦਾ ਸੀ, ਜਦੋਂ ਮੈਨੂੰ ਪਹਿਲੀ ਵਾਲ ਜੈਨ ਭਿਖਸ਼ੂ ਬਣਨ ਦਾ ਖਿਆਲ ਆਇਆ। ਮੈਂ ਮਨ ਦੀ ਸ਼ਾਂਤੀ ਚਾਹੁੰਦਾ ਸੀ, ਜੋ ਇਹ ਭੌਤਿਕ ਸੰਸਦ ਉਪਲੱਬਧ ਨਹੀਂ ਕਰਵਾਉਂਦਾ ਹੈ।'' ਉਨ੍ਹਾਂ ਨੇ ਕਿਹਾ ਕਿ ਉਹ ਨਾ ਸਿਰਫ ਆਪਣੇ ਲਈ ਸਗੋਂ ਸਾਰਿਆਂ ਲਈ ਖੁਸ਼ੀਆਂ ਚਾਹੁੰਦੇ ਹਨ। ਉਨ੍ਹਾਂ ਦਾ ਪਰਿਵਾਰ ਮੂਲ ਰੂਪ ਨਾਲ ਉੱਤਰੀ ਗੁਜਰਾਤ ਦੇ ਦੀਕਸ਼ਾ ਨਾਲ ਤਾਲੁਕ ਰੱਖਦਾ ਹੈ ਅਤੇ ਹੁਣ 60 ਤੋਂ ਵੀ ਵਧ ਸਾਲਾਂ ਤੋਂ ਮੁੰਬਈ 'ਚ ਰਹਿ ਰਿਹਾ ਹੈ। ਉਨ੍ਹਾਂ ਦੇ ਪਿਤਾ ਸੰਦੀਪ ਅਤੇ ਚਾਚਾ ਗਿਰੀਸ਼ ਸੇਠ ਅਜੇ ਵੀ ਮੁੰਬਈ 'ਚ ਜੁਆਇੰਟ ਫੈਮਿਲੀ 'ਚ ਰਹਿੰਦੇ ਹਨ। ਤਿੰਨਾਂ ਭਰਾਵਾਂ 'ਚ ਸਭ ਤੋਂ ਵੱਡੇ ਮੋਕਸ਼ੇਸ਼ ਵਾਲਕੇਸ਼ਵਰ ਦੇ ਮਾਨਵ ਮੰਦਰ ਸਕੂਲ 'ਚ ਪੜ੍ਹਾਈ ਕਰ ਚੁਕੇ ਹਨ। ਜਿੱਥੇ ਉਨ੍ਹਾਂ ਨੇ 10ਵੀਂ ਜਮਾਤ 'ਚ 93.38 ਫੀਸਦੀ ਅਤੇ 12ਵੀਂ 'ਚ 85 ਫੀਸਦੀ ਅੰਕ ਪ੍ਰਾਪਤ ਕੀਤੇ ਸਨ।
8 ਸਾਲ ਪਹਿਲਾਂ ਹੀ ਜੈਨ ਭਿਖਸ਼ੂ ਬਣਨ ਦੀ ਇੱਛਾ ਕੀਤੀ ਸੀ ਜ਼ਾਹਰ
ਇਸ ਤੋਂ ਬਾਅਦ ਉਨ੍ਹਾਂ ਨੇ ਐੱਚ.ਆਰ. ਕਾਲਜ ਤੋਂ ਕਾਮਰਸ ਦੀ ਪੜ੍ਹਾਈ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਚਾਰਟਰਡ ਅਕਾਊਂਟੈਂਸੀ ਦੀ ਪੜ੍ਹਾਈ ਵੀ ਕੀਤੀ ਅਤੇ ਸਾਂਗਲੀ 'ਚ ਪਰਿਵਾਰ ਦਾ ਮੇਟਲ ਬਿਜ਼ਨੈੱਸ ਜੁਆਇਨ ਕੀਤਾ। ਪਿਤਾ ਗਿਰੀਸ਼ ਸੇਠ ਨੇ ਦੱਸਿਆ,''ਮੋਕਸ਼ੇਸ਼ ਨੂੰ ਹਮੇਸ਼ਾ ਤੋਂ ਰੂਹਾਨੀਅਤ 'ਚ ਰੁਝਾਨ ਰਿਹਾ ਹੈ ਅਤੇ 8 ਸਾਲ ਪਹਿਲਾਂ ਹੀ ਉਸ ਨੇ ਭਿਖਸ਼ੂ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਅਸੀਂ ਉਸ ਨੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨ ਅਤੇ ਸੰਸਾਰ ਦਾ ਅਨੁਭਵ ਲੈਣ ਲਈ ਮਨਾਇਆ। ਸਾਡੇ ਪਰਿਵਾਰ ਦੇ 200 ਸਾਲ ਦੇ ਇਤਿਹਾਸ 'ਚ ਮੋਕਸ਼ੇਸ਼ ਪੁਰਸ਼ਾਂ 'ਚ ਪਹਿਲਾ ਜੈਨ ਭਿਖਸ਼ੂ ਹੋਵੇਗਾ, ਹਾਲਾਂਕਿ 5 ਔਰਤਾਂ ਵੀ ਜੈਨ ਸਾਧਵੀ ਬਣ ਚੁਕੀਆਂ ਹਨ।'' ਇਸ ਤੋਂ ਪਹਿਲਾਂ ਵੀਰਵਾਰ ਨੂੰ ਗੁਜਰਾਤ ਦੇ ਇਕ ਹੀਰਾ ਵਪਾਰੀ ਦੀਪੇਸ਼ ਸ਼ਾਹ ਦਾ 12 ਸਾਲਾ ਬੇਟਾ ਭਵਯ ਜੈਨ ਭਿਖਸ਼ੂ ਬਣ ਗਿਆ। ਭਵਯ ਨੂੰ ਉਮਰਾ ਸਥਿਤ ਜੈਨ ਸੰਘ 'ਚ ਆਚਾਰੀਆ ਰਸ਼ਮੀਰਤਨਸੂਰੀ ਵੱਲੋਂ ਦੀਕਸ਼ਾ ਦਿੱਤੀ ਗਈ ਸੀ।
ਅੱਗ ਦਾ ਕਹਿਰ:24 ਤੋਂ ਜ਼ਿਆਦਾ ਘਰ ਸੜੇ, ਕਈ ਮਵੇਸ਼ੀਆਂ ਦੀ ਮੌਤ
NEXT STORY