ਜੈਪੁਰ— ਲੱਗਭਗ 80 ਸਾਲ ਪਹਿਲਾਂ ਰਾਜਪੂਤ ਸੋਨੇ-ਚਾਂਦੀ ਵਰਗੇ ਕੀਮਤੀ ਧਾਤੂਆਂ ਨਾਲ ਸਜੇ ਸਾਫੇ ਪਹਿਨਦੇ ਸਨ। ਹੌਲੀ-ਹੌਲੀ ਅਜਿਹੇ ਸਾਫੇ ਪਰੰਪਰਾ ਤੋਂ ਗਾਇਬ ਹੋ ਗਏ ਪਰ ਜੈਪੁਰ ਦੇ ਰਹਿਣ ਵਾਲੇ ਡਿਜ਼ਾਈਨਰ ਨੇ ਰਾਜਪੂਤਾਂ ਦੀ ਪਹਿਚਾਣ ਮੰਨੇ ਜਾਣ ਵਾਲੇ ਇਸ ਅਨੋਖੇ ਸਾਫੇ ਨੂੰ ਫਿਰ ਤੋਂ ਤਿਆਰ ਕੀਤਾ ਹੈ। ਇਸ ਡਿਜ਼ਾਈਨਰ ਦਾ ਨਾਂ ਹੈ ਭੁਪਿੰਦਰ ਸਿੰਘ ਸ਼ੇਖਾਵਤ। ਭੁਪਿੰਦਰ ਨੇ ਇਸ ਨੂੰ ਬਣਾਉਣ ਲਈ ਕਰੀਬ 4 ਸਾਲ ਤਕ ਕਈ ਧਾਤੂਆਂ ਦੀ ਵਰਤੋਂ ਕਰ ਕੇ 24 ਕੈਰਟ ਸੋਨੇ ਦਾ ਇਹ ਸਾਫਾ ਬਣਾਇਆ ਹੈ। ਭੁਪਿੰਦਰ ਨੇ ਜੋ ਸਾਫਾ ਬਣਾਇਆ ਹੈ, ਉਸ ਦਾ ਵਜ਼ਨ ਕਰੀਬ 530 ਗ੍ਰਾਮ ਹੈ ਅਤੇ ਇਹ 9 ਮੀਟਰ ਲੰਬਾ ਹੈ।
ਇਸ ਦੀ ਬਾਜ਼ਾਰ ਵਿਚ ਕੀਮਤ ਲੱਗਭਗ 22 ਲੱਖ ਰੁਪਏ ਹੈ। ਭੁਪਿੰਦਰ ਨੇ ਦੱਸਿਆ ਕਿ ਕਰੀਬ 48 ਲੋਕਾਂ ਨੇ ਇਸ ਸਾਫੇ ਨੂੰ ਬਣਾਉਣ 'ਚ ਮਦਦ ਕੀਤੀ। ਇਸ ਨੂੰ ਬਣਾਉਣ ਲਈ ਪਹਿਲਾਂ ਸਸਤੀਆਂ ਧਾਤੂਆਂ ਜਿਵੇਂ ਤਾਂਬੇ ਦੀ ਵਰਤੋਂ ਕੀਤੀ ਗਈ, ਇਸ ਤੋਂ ਬਾਅਦ ਅਸੀਂ ਚਾਂਦੀ ਅਤੇ ਸੋਨੇ ਦਾ ਇਸਤੇਮਾਲ ਕੀਤਾ। ਭੁਪਿੰਦਰ ਮੁਤਾਬਕ ਅੱਜ ਤੋਂ ਕਰੀਬ 80 ਸਾਲ ਪਹਿਲਾਂ ਰਾਜਪੂਤ ਸੋਨੇ ਨਾਲ ਬਣੇ ਇਸ ਤਰ੍ਹਾਂ ਦੇ ਸਾਫੇ ਪਹਿਨਦੇ ਸਨ। ਕਿਸੇ ਵਜ੍ਹਾ ਕਰ ਕੇ ਅਜਿਹੇ ਸਾਫੇ ਬਣਨੇ ਬੰਦ ਹੋ ਗਏ। ਇਸ ਦੇ ਪਿੱਛੇ ਦਾ ਕਾਰਨ ਇਸ ਵਿਚ ਮਿਹਨਤ ਬਹੁਤ ਲੱਗਦੀ ਹੈ ਜਾਂ ਫਿਰ ਮਹਿੰਗੇ ਹੋਣ ਕਾਰਨ। ਫਿਲਹਾਲ ਪੂਰੇ ਦੇਸ਼ ਵਿਚ ਇਹ ਸਾਫਾ ਕਿਤੇ ਨਹੀਂ ਬਣਾਇਆ ਜਾਂਦਾ। ਇਕ ਜ਼ਮਾਨੇ ਵਿਚ ਇਹ ਰਾਜਪੂਤਾਂ ਦੀ ਪਹਿਚਾਣ ਹੋਇਆ ਕਰਦਾ ਸੀ। ਰਾਜਸਥਾਨ ਦੇ ਇਕ ਉਦਯੋਗਪਤੀ ਨੇ ਇਸ ਲਈ ਆਰਡਰ ਵੀ ਦੇ ਦਿੱਤਾ।
ਲਸਣ ਦੀ ਮਹਿੰਗਾਈ ਨੇ ਵਿਗਾੜਿਆ ਖਾਣੇ ਦਾ ਸਵਾਦ, 300 ਰੁਪਏ ਕਿੱਲੋ ਹੋਇਆ ਭਾਅ
NEXT STORY