ਨਵੀਂ ਦਿੱਲੀ- ਪੱਛਮੀ ਏਸ਼ੀਆ (West Asia) 'ਚ ਚੱਲ ਰਹੀ ਜੰਗ ਅਤੇ ਤਣਾਅ ਦੇ ਵਿਚਕਾਰ ਦੇਸ਼ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕਾਂਗਰਸ ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਸਰਕਾਰ BRICS+ ਦੇ ਪ੍ਰਧਾਨ ਵਜੋਂ ਇਸ ਸੰਘਰਸ਼ 'ਤੇ ਕੋਈ ਸਾਂਝਾ ਬਿਆਨ ਜਾਰੀ ਕਰਨ 'ਚ ਨਾਕਾਮ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ "ਖੁਸ਼" ਕਰਨ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਆਪਣੇ "ਨੇੜਲੇ ਸਬੰਧਾਂ" ਨੂੰ ਬਣਾਈ ਰੱਖਣ ਲਈ ਇਸ ਸਮੂਹ ਦੀ ਪ੍ਰਧਾਨਗੀ ਦੇ ਰੁਤਬੇ ਨੂੰ ਘਟਾ ਰਹੇ ਹਨ।

ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ ਕਿ ਸਾਲ 2025 'ਚ ਜਦੋਂ ਬ੍ਰਾਜ਼ੀਲ BRICS+ ਦਾ ਪ੍ਰਧਾਨ ਸੀ, ਤਾਂ ਉਸ ਨੇ 11 ਮੈਂਬਰ ਦੇਸ਼ਾਂ ਨੂੰ ਇਕੱਠਾ ਕਰਕੇ ਈਰਾਨ 'ਤੇ ਹੋਏ ਹਮਲਿਆਂ ਵਿਰੁੱਧ ਸਾਂਝਾ ਬਿਆਨ ਜਾਰੀ ਕਰਵਾਇਆ ਸੀ। ਰਮੇਸ਼ ਨੇ ਕਿਹਾ, "ਭਾਰਤ 2026 'ਚ BRICS+ ਦੀ ਪ੍ਰਧਾਨਗੀ ਕਰਨ ਦਾ ਦਮ ਭਰ ਰਿਹਾ ਹੈ, ਪਰ ਅਜੇ ਤੱਕ ਸਰਕਾਰ 'ਚ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ 'ਚ ਕੀਤੇ ਜਾ ਰਹੇ ਕਤਲਾਂ ਅਤੇ ਹਵਾਈ ਹਮਲਿਆਂ ਵਿਰੁੱਧ ਇਕ ਸਮੂਹਿਕ ਬਿਆਨ ਜਾਰੀ ਕਰ ਸਕੇ।" ਕਾਂਗਰਸ ਨੇ ਪਿਛਲੇ ਹਫਤੇ ਈਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੀ ਹੱਤਿਆ 'ਤੇ ਮੋਦੀ ਸਰਕਾਰ ਦੀ 'ਚੁੱਪੀ' ਦੀ ਵੀ ਸਖ਼ਤ ਨਿਖੇਧੀ ਕੀਤੀ ਸੀ। ਪਾਰਟੀ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ 'ਤੇ ਵੱਡਾ ਹਮਲਾ ਕਰਕੇ ਖਾਮੇਨੇਈ ਨੂੰ ਮਾਰ ਦਿੱਤਾ ਸੀ, ਪਰ ਭਾਰਤ ਸਰਕਾਰ ਆਪਣੇ 'ਦੋਸਤਾਂ' ਨੂੰ ਨਾਰਾਜ਼ ਹੋਣ ਦੇ ਡਰੋਂ ਕੁਝ ਨਹੀਂ ਬੋਲ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Reel ਬਣਾਉਣ ਦੇ ਚੱਕਰ 'ਚ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਈ, ਉੱਠਿਆ ਜਨਾਜ਼ਾ
NEXT STORY