ਨਵੀਂ ਦਿੱਲੀ- ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਯਾਦ ਦਿਵਾਇਆ ਕਿ 2023 ’ਚ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਿਵੇਂ ਰਿਕਾਰਡ ਗਿਣਤੀ ’ਚ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਮਾਤਰ ਮੌਜੂਦਗੀ ’ਚ ਕਈ ਅਹਿਮ ਬਿੱਲ ਪਾਸ ਕੀਤੇ ਗਏ ਸਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ‘ਇਤਿਹਾਸ ਦੁਹਰਾਇਆ ਨਹੀਂ ਜਾਣਾ ਚਾਹੀਦਾ।’ ਰਮੇਸ਼ ਦੀ ਟਿੱਪਣੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਤੋਂ ਠੀਕ ਪਹਿਲਾਂ ਆਈ ਹੈ, ਜਿਸ ਵਿਚ ਵਿਦੇਸ਼ੀ ਯੋਗਦਾਨ (ਨਿਯਮ) ਸੋਧ (ਐੱਫ. ਸੀ. ਆਰ. ਏ.) ਬਿੱਲ, 2026 ਸਮੇਤ ਕਈ ਹੋਰ ਮਹੱਤਵਪੂਰਨ ਬਿੱਲਾਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਕਾਂਗਰਸੀ ਨੇਤਾ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘13 ਦਸੰਬਰ 2023 ਨੂੰ ਜਦੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ, ਤਾਂ 2 ਲੋਕਾਂ ਨੇ ਨਾਅਰੇ ਲਗਾਉਂਦਿਆਂ ਤੇ ਪੀਪੀਆਂ ’ਚੋਂ ਪੀਲਾ ਧੂੰਆਂ ਛੱਡਦਿਆਂ ਦਰਸ਼ਕ ਗੈਲਰੀ ਤੋਂ ਲੋਕ ਸਭਾ ’ਚ ਛਾਲਾਂ ਮਾਰ ਦਿੱਤੀਆਂ ਸੀ।’’ ਉਨ੍ਹਾਂ ਨੇ ਲਿਖਿਆ, ‘‘ਉਸੇ ਸਮੇਂ ਸੰਸਦ ਭਵਨ ਦੇ ਬਾਹਰ 2 ਹੋਰ ਲੋਕਾਂ ਨੇ ਪੀਪੀਆਂ ’ਚੋਂ ਰੰਗੀਨ ਧੂੰਆਂ ਛੱਡਿਆ ਸੀ। ਇਹ ਸੁਰੱਖਿਆ ’ਚ ਇਕ ਹੈਰਾਨ ਕਰਨ ਵਾਲੀ ਤੇ ਗੰਭੀਰ ਕੁਤਾਹੀ ਸੀ।’’ ਰਮੇਸ਼ ਨੇ ਕਿਹਾ, ‘‘ਪੂਰੀ ਵਿਰੋਧੀ ਧਿਰ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਵਾਰ-ਵਾਰ ਬਿਆਨ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਬਿਆਨ ਨਹੀਂ ਆਇਆ। ਉਹ ਚੁੱਪ ਰਹੇ, ਠੀਕ ਉਸੇ ਤਰ੍ਹਾਂ ਜਿਵੇਂ ਪਿਛਲੇ ਮਹੀਨੇ ਦਿੱਲੀ ਪੁਲਸ ਵੱਲੋਂ ਵਿਰੋਧ-ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਖਿਲਾਫ਼ ਕੀਤੀ ਗਈ ਸਖਤੀ ਦੇ ਮਾਮਲੇ ’ਚ ਉਹ ਚੁੱਪ ਸਨ।’’
ਇਹ ਵੀ ਪੜ੍ਹੋ- ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ ਪੁਲਸ ਨੂੰ 8 ਮਹੀਨੇ ਬਾਅਦ ਮਿਲੀ ਕਾਮਯਾਬੀ
ਉਨ੍ਹਾਂ ਕਿਹਾ ਕਿ 14 ਦਸੰਬਰ 2023 ਤੋਂ 21 ਦਸੰਬਰ 2023 ਵਿਚਾਲੇ ਰਿਕਾਰਡ ਗਿਣਤੀ ’ਚ 146 ਸੰਸਦ ਮੈਂਬਰਾਂ (ਲੋਕ ਸਭਾ ’ਚ 100 ਅਤੇ ਰਾਜ ਸਭਾ ’ਚ 46) ਨੂੰ ਮੁਅੱਤਲ ਕੀਤਾ ਗਿਆ। ਰਮੇਸ਼ ਨੇ ਕਿਹਾ ਕਿ ਰਿਕਾਰਡ ਗਿਣਤੀ ਵਿਚ ਮੁਅੱਤਲੀਆਂ ਤੋਂ ਬਾਅਦ ਸੰਸਦ ਨੇ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਵਿਚ ਵਿਰੋਧੀ ਧਿਰ ਦੀ ਨਾਮਾਤਰ ਮੌਜੂਦਗੀ ਨਾਲ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ। ਉਨ੍ਹਾਂ ਕਿਹਾ ਕਿ ਅਪਰਾਧਿਕ ਕਾਨੂੰਨ ’ਚ ਸੁਧਾਰ ਨਾਲ ਜੁੜੇ 3 ਬਿੱਲਾਂ ਨੂੰ 20 ਦਸੰਬਰ ਨੂੰ ਲੋਕ ਸਭਾ ਅਤੇ 21 ਦਸੰਬਰ ਨੂੰ ਰਾਜ ਸਭਾ ਦੀ ਮਨਜ਼ੂਰੀ ਮਿਲ ਗਈ। ਰਮੇਸ਼ ਨੇ ਕਿਹਾ ਕਿ ਭਾਰਤੀ ਨਿਆਇਕ ਕੋਡ 2023 ਨੇ ਭਾਰਤੀ ਦੰਡ ਕੋਡ, 1860 ਦੀ ਥਾਂ ਲੈ ਲਈ; ਭਾਰਤੀ ਸਿਵਲ ਰੱਖਿਆ ਕੋਡ, 2023 ਨੇ ਅਪਰਾਧਿਕ ਪ੍ਰਕਿਰਿਆ ਕੋਡ, 1973 ਦੀ ਥਾਂ ਲੈ ਲਈ; ਅਤੇ ਭਾਰਤੀ ਸਬੂਤ ਐਕਟ, 2023 ਨੇ ਭਾਰਤੀ ਸਬੂਤ ਐਕਟ ਦੀ ਥਾਂ ਲੈ ਲਈ।
ਇਹ ਵੀ ਪੜ੍ਹੋ- ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਮਲਾ ਜ਼ਮੀਨ ਨਾਲ ਜੁੜੀ ਧੋਖਾਦੇਹੀ ਦਾ ; TMC ਆਗੂ ਅਭਿਸ਼ੇਕ ਦੇ ਸਹਿਯੋਗੀ ਕੋਲੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ
NEXT STORY