ਨਵੀਂ ਦਿੱਲੀ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕਰਨ ਵਾਲੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਦੀ ਵੀਰਵਾਰ ਨੂੰ ਸ਼ਲਾਘਾ ਕੀਤੀ ਅਤੇ ਕਿਹਾ,''ਭਾਰਤੀ ਰਾਜਨੀਤੀ 'ਚ ਉਨ੍ਹਾਂ ਵਰਗੇ ਲੋਕਾਂ ਦੀ ਵੱਧ ਲੋੜ ਹੈ।'' ਦਰਅਸਲ ਆਰਡਨ ਨੇ ਅੱਜ ਯਾਨੀ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣਾ ਅਹੁਦਾ ਛੱਡਣ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਵਜੋਂ ਦਫ਼ਤਰ 'ਚ 7 ਫਰਵਰੀ ਨੂੰ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਦੇਸ਼ 'ਚ ਆਮ ਚੋਣਾਂ ਹੋਣਗੀਆਂ ਅੇਤ ਉਦੋਂ ਤੱਕ ਉਹ ਸੰਸਦ ਮੈਂਬਰ ਵਜੋਂ ਕੰਮ ਕਰੇਗੀ।
ਕਾਂਗਰਸ ਦੇ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,'ਦਿੱਗਜ ਕ੍ਰਿਕੇਟਰ ਕਮੇਂਟੇਟਰ ਵਿਜੇ ਮਰਚੇਂਟ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਹੋਣ ਦੌਰਾਨ ਸੰਨਿਆਸ ਲੈਣ ਬਾਰੇ ਇਕ ਵਾਰ ਕਿਹਾ ਸੀ: ਉਦੋਂ ਜਾਓ ਜਦੋਂ ਲੋਕ ਕਹਿਣ ਕਿ ਇਹ ਕਿਉਂ ਜਾ ਰਿਹਾ ਹੈ, ਨਾ ਕਿ ਉਦੋਂ ਜਦੋਂ ਲੋਕ ਪੁੱਛਣ ਕਿ ਇਹ ਜਾ ਕਿਉਂ ਨਹੀਂ ਰਿਹਾ। ਮਰਚੇਂਟ ਦੇ ਬਿਆਨ ਦੀ ਪਾਲਣਾ ਕਰਦੇ ਹੋਏ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਰਡਨ ਨੇ ਕਿਹਾ ਕਿ ਉਹ ਅਹੁਦਾ ਛੱਡ ਰਹੀ ਹੈ।'' ਕਾਂਗਰਸ ਨੇਤਾ ਨੇ ਕਿਹਾ,''ਭਾਰਤੀ ਰਾਜਨੀਤੀ 'ਚ ਉਨ੍ਹਾਂ ਵਰਗੇ ਲੋਕਾਂ ਦੀ ਵੱਧ ਲੋੜ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
SYL ਮੁੱਦੇ ਦਾ ਨਿਕਲੇਗਾ ਕੋਈ ਹੱਲ? ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
NEXT STORY