ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਅੱਜ ਭਾਵ ਸ਼ਨੀਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੇਸ਼ ਨੂੰ ਸੰਸਦ 'ਚ ਅੱਖ ਮਾਰਨ ਵਾਲਾ ਜੋਕਰ ਪ੍ਰਧਾਨ ਮੰਤਰੀ ਨਹੀਂ ਸਗੋਂ ਦੇਸ਼ ਦੇ ਦੁਸ਼ਮਣਾਂ ਨੂੰ 'ਅੱਖਾਂ ਦਿਖਾਉਣ' ਵਾਲਾ ਪ੍ਰਧਾਨ ਮੰਤਰੀ ਚਾਹੀਦੈ। ਠਾਕੁਰ ਨੇ ਇੱਥੇ ਜਾਰੀ ਇੱਕ ਬਿਆਨ 'ਚ ਕਿਹਾ ਹੈ ਕਿ ਪਿਛਲੀ ਲੋਕ ਸਭਾ 'ਚ ਸਿਰਫ 44 ਸੀਟਾਂ ਜਿੱਤਣ ਵਾਲੀ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਪਰ ਇਸ ਵਾਰ ਵੀ ਉਹ ਸੰਸਦ 'ਚ ਵਿਰੋਧੀ ਦੇ ਨੇਤਾ ਦਾ ਦਰਜਾ ਹਾਸਲ ਕਰਨ ਲਾਈਕ ਸੀਟਾਂ ਨਹੀਂ ਜਿੱਤ ਸਕਣਗੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 5 ਸਾਲ ਦੇ ਵਿਕਾਸ ਕੰਮ ਕਾਂਗਰਸ ਦੇ ਲਗਭਗ 6 ਦਹਾਕਿਆਂ ਦੇ ਕੰਮਕਾਜ਼ 'ਤੇ ਭਾਰੀ ਪੈਣਗੇ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਸੀ, ਜੋ ਦੇਸ਼ 'ਚ ਸਾਰਿਆਂ ਦਾ ਵਿਕਾਸ ਕਰਨ ਲਈ ਇਮਾਨਦਾਰੀ ਨਾਲ ਯਤਨ ਕਰੇ। ਮੋਦੀ ਇੱਕ ਅਜਿਹਾ ਨੇਤਾ ਹੈ ਜੋ ਜਾਤੀ, ਭਾਸ਼ਾ, ਪ੍ਰਾਂਤ, ਮਜ਼੍ਹਬ ਅਤੇ ਖੇਤਰ ਦੇ ਆਧਾਰ 'ਤੇ ਲੋਕਾਂ ਨੂੰ ਵੰਡਣ ਦੀ ਬਜਾਏ ਦੇਸ਼ ਦੀ 130 ਕਰੋੜ ਜਨਤਾ ਨੂੰ ਆਪਣਾ ਮੰਨਦਾ ਹੈ। ਦੂਜੇ ਪਾਸੇ ਕਾਂਗਰਸ ਲੋਕਾਂ ਨੂੰ ਵੱਖ-ਵੱਖ ਵਰਗਾਂ 'ਚ ਵੰਡਣ ਦੀ ਸਾਜ਼ਿਸ਼ ਕਰਦੀ ਰਹੀ। ਰਾਹੁਲ ਗਾਂਧੀ ਸੰਸਦ ਦੇ ਵਿਚਾਲੇ ਚਰਚਾ ਦੇ ਬਜਾਏ ਅੱਖ ਮਾਰਨ 'ਚ ਸਮਾਂ ਗੁਜ਼ਾਰਦੇ ਹਨ।
ਸ਼੍ਰੀ ਠਾਕੁਰ ਨੇ ਦੋਸ਼ ਲਗਾਇਆ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਬਿਨਾ ਕੋਈ ਕੰਮ ਧੰਦਾ ਕੀਤੇ ਹਜ਼ਾਰਾਂ ਕਰੋੜ ਦੀ ਸੰਪੱਤੀ ਦੇ ਮਾਲਕ ਬਣ ਕੇ ਐਸ਼ ਕਰ ਰਹੇ ਹਨ। ਰਾਹੁਲ ਗਾਂਧੀ ਦੇ ਜੀਜਾ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਅਤੇ ਜ਼ਮਾਨਤ 'ਤੇ ਬਾਹਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਬਹੁਤ ਸਮਝਦਾਰ ਹੈ ਅਤੇ ਪਿਛਲੇ 5 ਸਾਲਾਂ 'ਚ ਸ਼੍ਰੀ ਮੋਦੀ ਦੀ ਇਮਾਨਦਾਰ ਯਤਨਾਂ ਨਾਲ ਆਏ ਬਦਲਾਅ ਨੂੰ ਮਹਿਸੂਸ ਕਰ ਰਹੀ ਹੈ।
ਭਾਜਪਾ ਦੇ 'ਰੱਥ' 'ਤੇ ਸਵਾਰ ਹੋ ਕੇ ਅਮਿਤ ਸ਼ਾਹ ਨੇ ਸਮਰਿਤੀ ਲਈ ਕੀਤਾ ਰੋਡ ਸ਼ੋਅ
NEXT STORY