ਜੈਸਲਮੇਰ— ਜੈਸਲਮੇਰ ਜਿਲੇ ਦੇ ਪੋਖਰਨ ਵਿਖੇ ਫੌਜ ਦੇ ਇਕ ਜੰਗੀ ਅਭਿਆਸ ਦੌਰਾਨ ਇਕ ਜਵਾਨ ਦੀ ਟੈਂਕ ਹੇਠ ਆਉਣ ਨਾਲ ਮੌਤ ਹੋ ਗਈ। ਇੱਕ ਹੋਰ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੋਡਿੰਗ ਦੌਰਾਨ ਇਕ ਜਵਾਨ ਅਚਾਨਕ ਹੀ ਟੈਂਕ ਹੇਠ ਦਬਿਆ ਗਿਆ। ਉਸ ਦੀ ਪਛਾਣ ਪਰਮੇਸ਼ਵਰ ਯਾਦਵ ਵਜੋਂ ਹੋਈ ਹੈ। ਮਿਲਟਰੀ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਹੋਏ ਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੀ ਪਛਾਣ ਆਰ.ਡੀ. ਦੀਕਸ਼ਿਤ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਰਾਜਸਥਾਨ ਦੇ ਬੀਕਾਨੇਰ ਸਥਿਤ ਮਹਾਜਨ ਫੀਲਡ ਫਾਇਰਿੰਗ ਰੇਂਜ 'ਚ ਫਾਇਰਿੰਗ ਦੌਰਾਨ ਟੀ-90 ਟੈਂਖ ਦਾ ਬੈਲ ਅਕਤੂਬਰ ਮਹੀਨੇ ਫਟ ਗਿਆ ਸੀ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ ਸੀ। ਜਵਾਨ ਦੀ ਸ਼ਹਾਦਤ ਤੋਂ ਬਾਅਦ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।
ਟੁੱਟੇ ਸੁਪਨੇ : ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 150 ਭਾਰਤੀ ਪਰਤੇ ਵਤਨ
NEXT STORY