ਕਸ਼ਮੀਰ(ਏਜੰਸੀ)— ਜੰਮੂ-ਕਸ਼ਮੀਰ 'ਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਫੌਜ ਨੇ ਪੁਲਵਾਮਾ ਦੇ ਤਰਾਲ 'ਚ ਜੈਸ਼ ਦੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ, ਇਨ੍ਹਾਂ 'ਚੋਂ ਇਕ ਪਾਕਿਸਤਾਨੀ ਸਨਾਈਪਰ ਵੀ ਸ਼ਾਮਲ ਹੈ। ਫੌਜ ਮੁਤਾਬਕ ਮੰਗਲਵਾਰ ਨੂੰ ਤਰਾਲ ਦੇ ਮੰਡੂਰਾ ਇਲਾਕੇ 'ਚ ਝੜਪ ਸ਼ੁਰੂ ਹੋਈ ਸੀ। ਇਹ ਇਲਾਕਾ ਦੱਖਣੀ ਕਸ਼ਮੀਰ 'ਚ ਪੈਂਦਾ ਹੈ। ਰਿਪੋਰਟ ਮੁਤਾਬਕ ਫੌਜ ਨੇ ਇਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇਸ ਇਲਾਕੇ 'ਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਮਾਡਿਊਲ ਨੂੰ ਤਬਾਹ ਕਰ ਦਿੱਤਾ। ਮੁਕਾਬਲੇ ਤੋਂ ਬਾਅਦ ਐੱਮ-4 ਕਾਰਬਾਈਨ ਵੀ ਬਰਾਮਦ ਕੀਤੀ ਗਈ, ਜਿਸ ਦੀ ਸੁਰੱਖਿਆ ਬਲਾਂ ’ਤੇ ਕੀਤੇ ਜਾਣ ਵਾਲੇ ਸਨਾਈਪਰ ਹਮਲਿਆਂ ਵਿਚ ਵਰਤੋਂ ਕੀਤੇ ਜਾਣ ਦਾ ਖਦਸ਼ਾ ਹੈ।
ਮਾਰਿਆ ਗਿਆ ਮਸੂਦ ਅਜ਼ਹਰ ਦਾ ਭਤੀਜਾ—
ਮਿਲੀਆਂ ਰਿਪੋਰਟਾਂ ਮੁਤਾਬਕ ਫੌਜ ਦੀ ਕਾਰਵਾਈ 'ਚ ਮਾਰਿਆ ਗਿਆ ਪਾਕਿਸਤਾਨੀ ਸਨਾਈਪਰ ਜੈਸ਼-ਏ-ਮੁਹੰਮਦ ਦੇ ਮੁਖੀ ਅਤੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦਾ ਭਤੀਜਾ ਸੀ। ਇਸ ਆਪ੍ਰੇਸ਼ਨ 'ਚ 42 ਰਾਸ਼ਟਰੀ ਰਾਈਫਲਸ, ਐੱਸ. ਓ. ਜੀ. ਅਤੇ ਸੀ. ਆਰ. ਪੀ. ਐੱਫ ਦੇ ਜਵਾਨ ਵੀ ਸ਼ਾਮਲ ਸਨ। ਫੌਜ ਨੇ ਜਿਵੇਂ ਹੀ ਅੱਤਵਾਦੀਆਂ ਤਕ ਪੁੱਜਣਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਆਪਣੇ ਟਿਕਾਣਿਆਂ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਤਕ ਚੱਲੇ ਇਸ ਆਪ੍ਰੇਸ਼ਨ 'ਚ ਆਖਰਕਾਰ ਫੌਜ ਨੇ ਉਸ ਘਰ ਨੂੰ ਉਡਾ ਦਿੱਤਾ, ਜਿੱਥੇ ਇਹ ਅੱਤਵਾਦੀ ਲੁਕੇ ਹੋਏ ਸਨ ਅਤੇ ਗੋਲੀਆਂ ਚਲਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜ਼ਿਲੇ ਦੇ ਤਰਾਲ ਦੇ ਚੰਕੀਤਰ ਪਿੰਡ ਵਿਚ ਪੂਰਾ ਦਿਨ ਚੱਲੇ ਮੁਕਾਬਲੇ ਤੋਂ ਬਾਅਦ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਲਬੇ ’ਚੋਂ ਇਕ ਹੋਰ ਲਾਸ਼ ਬਰਾਮਦ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ 'ਸਟੈਚੂ ਆਫ ਯੂਨਿਟੀ' ਦੀ ਮੋਦੀ ਕਰਨਗੇ ਘੁੰਢ ਚੁੱਕਾਈ (ਪੜ੍ਹੋ 31 ਅਕਤੂਬਰ ਦੀਆਂ ਖਾਸ ਖਬਰਾ
NEXT STORY