ਨਵੀਂ ਦਿੱਲੀ—ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 11 ਅਗਸਤ ਭਾਵ ਅੱਜ ਤਿੰਨ ਦਿਨਾਂ ਦੌਰੇ ਲਈ ਚੀਨ ਜਾਣਗੇ। ਇਸ ਦੌਰਾਨ ਉਹ ਭਾਰਤ-ਚੀਨ ਉੱਚ ਪੱਧਰੀ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਬੈਠਕ 12 ਅਗਸਤ ਨੂੰ ਹੋਵੇਗੀ। ਜੈਸ਼ੰਕਰ ਨਾਲ ਸਹਿ ਪ੍ਰਧਾਨਗੀ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਚੀਨ ਸਾਡਾ ਇਕ ਮਹੱਤਵਪੂਰਣ ਸਹਿਯੋਗੀ ਹੈ ਅਤੇ ਉਸ ਦਾ ਨਾਲ ਦੋ-ਪੱਖੀ ਸਬੰਧ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਲਈ ਕਈ ਚੈਨਲ ਹਨ।'' ਉਨ੍ਹਾਂ ਨੇ ਦੱਸਿਆ ਕਿ ਸਾਡੇ ਵਿਦੇਸ਼ ਮੰਤਰੀ ਚੀਨ ਯਾਤਰਾ 'ਤੇ ਜਾ ਰਹੇ ਹਨ। ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਦੋ-ਪੱਖੀ, ਖੇਤਰੀ ਅਤੇ ਆਪਸੀ ਹਿੱਤ ਦੇ ਵਿਸ਼ਵ ਮੁੱਦਿਆਂ 'ਤੇ ਚਰਚਾ ਹੋਵੇਗੀ।
ਐੱਸ. ਜੈਸ਼ੰਕਰ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਅਕਤੂਬਰ 'ਚ ਭਾਰਤ 'ਚ ਹੋਣ ਵਾਲੇ ਦੂਜੇ ਸਿਖਰ ਸੰਮੇਲਨ ਤੋਂ ਪਹਿਲਾਂ ਹੋ ਰਹੀ ਹੈ। ਵਿਦੇਸ਼ ਮੰਤਰੀ ਬਣਨ ਦੇ ਬਾਅਦ ਜੈਸ਼ੰਕਰ ਦੀ ਪਹਿਲੀ ਚੀਨ ਯਾਤਰਾ ਹੈ।
ਭਾਰਤ-ਚੀਨ ਵਿਚਕਾਰ ਉੱਚ ਪੱਧਰਾ ਸਿਖਰ ਸੰਮੇਲਨ ਦੋਹਾਂ ਦੇਸ਼ਾਂ ਵਿਚਕਾਰ ਸੈਲਾਨੀ, ਕਲਾ, ਫਿਲਮ, ਮੀਡੀਆ, ਸੱਭਿਆਚਾਰਕ, ਖੇਡਾਂ ਵਰਗੇ ਮਾਧਿਅਮਾਂ ਰਾਹੀਂ ਲੋਕਾਂ ਵਿਚਕਾਰ ਆਦਾਨ-ਪ੍ਰਦਾਨ ਨੂੰ ਵਧਾਉਣਾ ਹੈ। ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ 'ਤੇ ਵੀ ਚਰਚਾ ਹੋ ਸਕਦੀ ਹੈ।
ਫੇਸਬੁੱਕ 'ਤੇ ਦੋਸਤੀ ਕਰ ਕੇ ਬਜ਼ੁਰਗ ਤੋਂ ਠੱਗੇ 70 ਲੱਖ
NEXT STORY