ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜਲ ਬੋਰਡ (ਡੀਜੇਬੀ) ਦੁਆਰਾ ਮੁਰੰਮਤ ਲਈ ਸੋਨੀਆ ਵਿਹਾਰ ਵਾਟਰ ਪਲਾਂਟ ਨੂੰ ਬੰਦ ਕਰਨ ਕਾਰਨ ਕਈ ਖੇਤਰਾਂ ਵਿਚ ਪਾਣੀ ਦੀ ਸਪਲਾਈ ਵਿਚ ਵਿਘਨ ਪੈ ਸਕਦਾ ਹੈ। ਅਧਿਕਾਰੀਆਂ ਮੁਤਾਬਕ ਐੱਨਡੀਐੱਮਸੀ ਦੇ ਅਧੀਨ ਕੁਝ ਖੇਤਰਾਂ ਵਿਚ ਪਾਣੀ ਦੀ ਕਮੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਇਨ੍ਹਾਂ ਥਾਵਾਂ 'ਤੇ ਪਾਣੀ ਦੀ ਕਿੱਲਤ
ਪ੍ਰਭਾਵਿਤ ਇਲਾਕਿਆਂ ਵਿਚ ਲੋਧੀ ਕਾਲੋਨੀ, ਬੀ. ਕੇ. ਦੱਤ ਕਾਲੋਨੀ, ਕਰਬਲਾ, ਅਲੀਗੰਜ, ਗੋਲਫ ਲਿੰਕ, ਭਾਰਤੀ ਨਗਰ, ਪੰਡਾਰਾ ਪਾਰਕ, ਪੰਡਾਰਾ ਰੋਡ, ਬਾਪਾ ਨਗਰ, ਕਾਕਾ ਨਗਰ, ਹਾਈ ਕੋਰਟ, ਲਕਸ਼ਮੀ ਬਾਈ ਨਗਰ, ਈਸਟ ਕਿਦਵਈ ਨਗਰ, ਪੱਛਮੀ ਕਿਦਵਈ ਨਗਰ, ਤੁਗਲਕ ਕ੍ਰੇਸੈਂਟ, ਸੁਬਰਾਮਨੀਅਮ ਭਾਰਤੀ ਮਾਰਗ, ਰਵਿੰਦਰ ਨਗਰ, ਖਾਨ ਮਾਰਕੀਟ, ਲੋਧੀ ਅਸਟੇਟ, ਅਕਬਰ ਰੋਡ, ਅੰਮ੍ਰਿਤਾ ਸ਼ੇਰਗਿੱਲ ਮਾਰਗ, ਡਾ. ਏ.ਪੀ.ਜੇ. ਅਬਦੁਲ ਕਲਾਮ ਰੋਡ, ਪ੍ਰਿਥਵੀ ਰਾਜ ਰੋਡ, ਸ਼ਾਹਜਹਾਂ ਰੋਡ, ਡਾ. ਜ਼ਾਕਿਰ ਹੁਸੈਨ ਮਾਰਗ ਅਤੇ ਆਸ-ਪਾਸ ਦੇ ਇਲਾਕੇ ਸ਼ਾਮਲ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਰਚੀ ਗਈ, ਜੇਕਰ ਉਨ੍ਹਾਂ ਨੂੰ ਕੁਝ ਹੋਇਆ ਤਾਂ ਭਾਜਪਾ ਹੋਵੇਗੀ ਜ਼ਿੰਮੇਵਾਰ : 'ਆਪ'
ਹੌਸਲਾ ਰੱਖਣ ਇਨ੍ਹਾਂ ਇਲਾਕਿਆਂ ਦੇ ਲੋਕ : ਜਲ ਬੋਰਡ
ਐੱਨਡੀਐੱਮਸੀ ਨੇ ਇਸ ਦੌਰਾਨ ਲੋਕਾਂ ਨੂੰ ਪਾਣੀ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਦੀ ਆਰਜ਼ੀ ਸਮੱਸਿਆ ਕਾਰਨ ਲੋਕਾਂ ਨੂੰ ਪਾਣੀ ਸਟੋਰ ਕਰਨ ਅਤੇ ਰੋਜ਼ਾਨਾ ਦੇ ਕੰਮਾਂ ਵਿਚ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨ ਦੀ ਲੋੜ ਪਵੇਗੀ।
ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਪਾਣੀ ਦੇ ਟੈਂਕਰ ਦੀ ਲੋੜ ਹੈ ਤਾਂ ਉਹ ਕਾਲੀ ਬਾਰੀ ਮਾਰਗ ਸਥਿਤ ਐੱਨਡੀਐੱਮਸੀ ਦੇ ਵਾਟਰ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦਾ ਹੈ। ਇਸ ਲਈ ਫੋਨ ਨੰਬਰ 23743642 ਅਤੇ 9717844584 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਾਗਰਿਕ ਸਾਡੇ ਟੋਲ-ਫ੍ਰੀ ਹੈਲਪਲਾਈਨ ਨੰਬਰ 1533 'ਤੇ ਵੀ ਸੰਪਰਕ ਕਰ ਸਕਦੇ ਹਨ।
ਲੋਕ ਪਾਣੀ ਸਟੋਰ ਕਰਨ : ਜਲ ਬੋਰਡ
ਐੱਨਡੀਐੱਮਸੀ ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਦੀ ਸਪਲਾਈ ਦੇ ਹੱਲ ਲਈ ਕੰਮ ਕਰ ਰਹੇ ਹਨ ਅਤੇ ਜਲਦੀ ਤੋਂ ਜਲਦੀ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਧਿਕਾਰੀ ਨੇ ਲੋਕਾਂ ਨੂੰ ਧੀਰਜ ਅਤੇ ਸਹਿਯੋਗ ਰੱਖਣ ਦੀ ਅਪੀਲ ਕੀਤੀ ਹੈ।
ਇਸ ਜਲ ਸੰਕਟ ਦੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਬਰਤਨ, ਬਾਲਟੀਆਂ ਅਤੇ ਹੋਰ ਪਾਣੀ ਸਟੋਰ ਕਰਨ ਦੇ ਸਾਧਨਾਂ ਦੀ ਵਰਤੋਂ ਕਰਕੇ ਪਾਣੀ ਸਟੋਰ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਲ ਬੋਰਡ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਜੈਸ਼ੰਕਰ ਨੇ ਭਾਰਤ-ਚੀਨ ਐੱਲ. ਏ. ਸੀ. ਗਸ਼ਤ ਸਮਝੌਤੇ ਲਈ ਫੌਜ ਦੀ ਸ਼ਲਾਘਾ ਕੀਤੀ
NEXT STORY