ਜੰਮੂ/ਸ਼੍ਰੀਨਗਰ (ਨਿਸ਼ਚੇ) : ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਜੰਮੂ-ਕਸ਼ਮੀਰ ਪੁਲਸ ਨੇ ਰਾਜਬਾਗ ਤੋਂ 2 ਟਰਾਂਸ ਬਾਰਡਰ ਸਮਗਲਰਾਂ ਸੱਜ਼ਾਦ ਬਦਾਨਾ ਅਤੇ ਜ਼ਾਹਿਰ ਨਿਵਾਸੀ ਕਰਨਾਹ ਕੁਪਵਾੜਾ ਨੂੰ 11.089 ਕਿਲੋ ਹੈਰੋਇਨ ਅਤੇ 11,82,500 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 70 ਕਰੋੜ ਰੁਪਏ ਦੱਸੀ ਗਈ ਹੈ।
ਇਹ ਵੀ ਪੜ੍ਹੋ : ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ਾ ਦੇ ਕੇ ਕਰਦੇ ਰਹੇ ਜਬਰ-ਜ਼ਿਨਾਹ, ਚੜ੍ਹੇ ਪੁਲਸ ਅੜਿੱਕੇ
ਪੁਲਸ ਨੇ ਮੁਲਜ਼ਮਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਡੀ. ਜੀ. ਪੀ. ਕਸ਼ਮੀਰ ਦੇ ਅਨੁਸਾਰ ਇਹ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਲਿਆਂਦੀ ਗਈ ਸੀ।
ਮੋਦੀ ਕੈਬਨਿਟ ਵੱਲੋਂ ਦੇਸ਼ ਦੀ ਪਹਿਲੀ ਪੁਲਾੜ ਨੀਤੀ ਨੂੰ ਮਿਲੀ ਮਨਜ਼ੂਰੀ, ਨਿੱਜੀ ਖ਼ੇਤਰ ਨੂੰ ਵੀ ਮਿਲੇਗੀ ਸ਼ਮੂਲੀਅਤ
NEXT STORY