ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ 6 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ ਚਰਸ ਅਤੇ ਬਰਾਊਨ ਸ਼ੂਗਰ ਬਰਾਮਦ ਕਰਨ ਦਾ ਦਾਅਵਾ ਕੀਤਾ। ਪੁਲਸ ਨੇ ਕਿਹਾ ਕਿ ਉਸ ਨੇ ਕਛਵਾ ਮੁਕਾਮ ਚੰਦੂਸਾ 'ਚ ਜਾਂਚ ਦੌਰਾਨ ਵਾਗੂਰਾ ਵਾਸੀ ਆਮਿਰ ਹੁਸੈਨ ਡਾਰ ਨਾਮੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 50 ਗ੍ਰਾਮ ਚਰਸ ਬਰਾਮਦ ਕਰ ਕੇ ਉਸ ਨੂੰ ਹਿਰਾਸਤ 'ਚ ਲਿਆ ਗਿਆ। ਇਕ ਹੋਰ ਤਸਕਰ ਫਿਰੋਜ਼ਪੋਰਾ ਤੰਗਮਾਰਗ ਵਾਸੀ ਪਰਵੇਜ਼ ਅਹਿਮਦ ਲੋਨ ਨੂੰ ਨਿਯਮਿਤ ਜਾਂਚ ਦੌਰਾਨ ਫਿਰੋਜ਼ਪੋਰਾ ਤੰਗਮਾਰਗ 'ਚ 30 ਗ੍ਰਾਮ ਚਰਸ ਨਾਲ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਗੋਸ਼ਬੁਗ ਵਾਸੀ ਅਬਦੁੱਲ ਹਮੀਰ ਨਜ਼ਰ ਨੂੰ ਵੀ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਦਾ ਦੋਸ਼ 'ਚ ਗ੍ਰਿਫ਼ਤਾਰ ਕੀਤਾ, ਉਹ ਦੁਹਰਮਾ ਤੋਂ ਕ੍ਰੀਰੀ ਜਾ ਰਿਹਾ ਸੀ ਅਤੇ ਪੁਲਸ ਨੂੰ ਦੇਖਦੇ ਹੀ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ।
ਉਸ ਦੇ ਬੈਗ ਦੀ ਤਲਾਸ਼ੀ 'ਚ 4 ਕਿਲੋਗ੍ਰਾਮ ਪਾਬੰਦੀਸ਼ੁਦਾ ਡੋਡਾ ਚੂਰਾ ਅਤੇ ਇਕ ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤੀ ਗਈ। ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਤਰਹਾਮਾ ਕੁੰਜਰ ਵਾਸੀ ਮੰਜੂਰ ਅਹਿਮਦ ਹਜ਼ਾਮ ਨੂੰ ਵੀ ਗ੍ਰਿਫ਼ਤਾਰ ਕੀਤਾ, ਜੋ ਹਰਡੂ ਅਬੂਰਾ ਤੋਂ ਹਰਡੂ ਅਬੂਰਾ ਪੁਲ ਵੱਲ ਆ ਰਿਹਾ ਸੀ ਅਤੇ ਉਸ ਨੇ ਪੁਲਸ ਨੂੰ ਦੇਖਦੇ ਹੀ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 25 ਗ੍ਰਾਮ ਚਰਸ ਬਰਾਮਦ ਕੀਤੀ ਗਈ। ਜਾਂਚ ਦੌਰਾਨ 2 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਜਾਂਬਾਜ਼ਪੋਰਾ ਬਾਰਾਮੂਲਾ ਵਾਸੀ ਰਿਆਜ਼ ਅਹਿਮਦ ਖਾਨ ਅਤੇ ਤਾਰਿਕ ਅਹਿਮਦ ਖਾਨ ਵਜੋਂ ਕੀਤੀ ਗਈ। ਦੋਵੇਂ ਚਕਲੂ ਤੋਂ ਬਰਾਮੂਲਾ ਜਾ ਰਹੇ ਸਨ ਅਤੇ ਉਨ੍ਹਾਂ ਨੇ ਪੁਲਸ ਨੂੰ ਦੇਖਦੇ ਹੀ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 85 ਗ੍ਰਾਮ ਚਰਸ ਬਰਾਮਦ ਕੀਤੀ ਗਈ।
ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਨਿਆਂਇਕ ਹਿਰਾਸਤ
NEXT STORY