ਜੰਮੂ- ਜੰਮੂ-ਕਸ਼ਮੀਰ 'ਚ ਪਿਛਲੇ 11 ਮਹੀਨਿਆਂ 'ਚ ਖਾਸ ਕਰ ਕੇ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ 211 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਅਤੇ ਵੱਖ-ਵੱਖ ਮੁਹਿੰਮਾਂ ਅਧੀਨ 47 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੱਖਿਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਲ 2019 'ਚ ਕੁੱਲ 152 ਅੱਤਵਾਦੀ ਮਾਰੇ ਗਏ ਸਨ। ਉੱਥੇ ਹੀ ਸੁਰੱਖਿਆ ਫੋਰਸਾਂ ਨੇ ਇਸ ਸਾਲ ਇਕ ਜਨਵਰੀ ਤੋਂ 22 ਨਵੰਬਰ ਦਰਮਿਆਨ ਪਾਕਿਸਤਾਨ ਦੀ ਧਰਤੀ ਤੋਂ ਪੈਦਾ ਹੋਏ ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹੀਦੀਨ ਸਮੇਤ ਵੱਖ-ਵੱਖ ਸੰਗਠਨਾਂ ਨੇ 211 ਅੱਤਵਾਦੀਆਂ ਨੂੰ ਮਾਰ ਸੁੱਟਿਆ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਕੋਵਿਡ-19 ਨਾਲ ਲੜਨ ਦੀ ਦਿਸ਼ਾ 'ਚ ਵਚਨਬੱਧਤਾਵਾਂ ਦੇ ਬਾਵਜੂਦ ਅੱਤਵਾਦੀਆਂ ਦੀ ਹਰ ਯੋਜਨਾ ਨੂੰ ਅਸਫ਼ਲ ਕੀਤਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਡੀ.ਡੀ.ਸੀ. ਚੋਣਾਂ : ਹੁਣ ਤੱਕ ਹੋਈ 25.58 ਫੀਸਦੀ ਹੋਈ ਵੋਟਿੰਗ
ਸੂਤਰਾਂ ਨੇ ਦੱਸਿਆ ਕਿ 7 ਅੱਤਵਾਦੀਆਂ ਨੇ ਹੁਣ ਤੱਕ ਆਤਮਸਮਰਪਣ ਕਰ ਦਿੱਤਾ, ਜਦੋਂ ਕਿ ਸਥਾਨਕ ਰੂਪ ਨਾਲ ਭਰਤੀ ਕੀਤੇ ਗਏ 161 ਅੱਤਵਾਦੀ ਅਤੇ 50 ਵਿਦੇਸ਼ੀ ਅੱਤਵਾਦੀ 22 ਨਵੰਬਰ ਤੱਕ ਵੱਖ-ਵੱਖ ਮੁਹਿੰਮਾਂ 'ਚ ਮਾਰੇ ਜਾ ਚੁਕੇ ਹਨ। ਸਾਲ 2019 'ਚ ਇਹ ਅੰਕੜਾ 120 ਸੀ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 370 ਤੋਂ 400 ਅੱਤਵਾਦੀ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੇ ਇੰਤਜ਼ਾਰ 'ਚ ਸਨ, ਜਦੋਂ ਕਿ ਪਿਛਲੇ ਸਾਲ ਉੱਤਰੀ ਪੀਰ ਪੰਜਾਲ 'ਚ ਇਹ ਅੰਕੜਾ 325 ਤੋਂ 350 ਸੀ ਅਤੇ ਦੱਖਣੀ ਇਲਾਕੇ 'ਚ ਇਹ ਅੰਕੜਾ 195 ਤੋਂ 205 ਦਾ ਸੀ। ਉਨ੍ਹਾਂ ਨੇ ਦੱਸਿਆ ਕਿ ਖ਼ੁਫੀਆ ਜਾਣਕਾਰੀ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੁੱਲ 272 ਅੱਤਵਾਦੀ ਸਰਗਰਮ ਹਨ, ਜਿਨ੍ਹਾਂ 'ਚੋਂ 129 ਸਥਾਨਕ ਅੱਤਵਾਦੀ ਹਨ, ਉੱਥੇ ਹੀ 143 ਵਿਦੇਸ਼ੀ ਹਨ।
ਇਹ ਵੀ ਪੜ੍ਹੋ : 70 ਸਾਲਾਂ 'ਚ ਪਹਿਲੀ ਵਾਰ ਪਾਈ ਵੋਟ, ਖੁਸ਼ੀ ਨਾਲ ਨੱਚਣ ਲੱਗਾ ਇਹ ਸ਼ਖਸ
ਕਿਸਾਨ ਅੰਦੋਲਨ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ
NEXT STORY