ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ ਹੋਈ। ਇਸ ਵਾਰ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੇ ਵੀ ਵੋਟਿੰਗ ਕੀਤੀ। ਵੋਟ ਦੇਣ ਦੀ ਖੁਸ਼ੀ 'ਚ ਉਨ੍ਹਾਂ ਨੇ ਢੋਲ ਦੀ ਧੁੰਨ 'ਤੇ ਡਾਂਸ ਕੀਤਾ। ਇਕ ਵੋਟਰ ਨੇ ਕਿਹਾ,''70 ਸਾਲ ਤੋਂ ਵੀ ਵੱਧ ਲੰਘ ਗਏ, ਅਸੀਂ ਪਹਿਲੀ ਵਾਰ ਸਥਾਨਕ ਬਾਡੀ ਚੋਣਾਂ 'ਚ ਵੋਟ ਕੀਤੀ ਹੈ। ਅਸੀਂ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈ ਕੇ ਖੁਸ਼ ਹਾਂ।'' ਜੰਮੂ-ਕਸ਼ਮੀਰ 'ਚ ਹੋ ਰਹੀਆਂ ਡੀ.ਡੀ.ਸੀ. ਚੋਣਾਂ ਕਈ ਮਾਇਨਿਆਂ ਨਾਲ ਅਹਿਮ ਹਨ। ਧਾਰਾ 370 ਰੱਦ ਕੀਤੇ ਜਾਣ ਅਤੇ ਸੂਬੇ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਪਹਿਲੀ ਵਾਰ ਚੋਣਾਂ ਆਯੋਜਿਤ ਕੀਤੀਆਂ ਜਾ ਰਹੀਆਂ ਸਨ। ਇਕ ਸਾਲ ਤੋਂ ਵੀ ਵੱਧ ਸਮੇਂ ਅੰਦਰ ਘਾਟੀ 'ਚ ਇਹ ਪਹਿਲਾ ਲੋਕਤੰਤਰੀ ਅਭਿਆਸ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਡੀ.ਡੀ.ਸੀ. ਚੋਣਾਂ : ਹੁਣ ਤੱਕ ਹੋਈ 25.58 ਫੀਸਦੀ ਹੋਈ ਵੋਟਿੰਗ
ਸਥਾਨਕ ਚੋਣਾਂ 'ਚ ਕਈ ਭਾਈਚਾਰਿਆਂ ਨੇ ਪਹਿਲੀ ਵਾਰ ਵੋਟ ਕੀਤੀ, ਜਿਨ੍ਹਾਂ 'ਚ ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀ, ਵਾਲਮੀਕਿ, ਗੋਰਖਾ ਭਾਈਚਾਰੇ ਦੇ ਲੋਕ ਸ਼ਾਮਲ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ 70 ਸਾਲਾਂ 'ਚ ਪਹਿਲੀ ਵਾਰ ਇਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਸਥਾਨਕ ਚੋਣਾਂ 'ਚ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਹੈ। ਉਹ ਲੋਕ ਹੁਣ ਜੰਮੂ-ਕਸ਼ਮੀਰ 'ਚ ਨਾ ਸਿਰਫ਼ ਵੋਟ ਦੇ ਸਕਦੇ ਹਨ ਸਗੋਂ ਸੂਬੇ 'ਚ ਜ਼ਮੀਨ ਖਰੀਦਣ ਅਤੇ ਨੌਕਰੀਆਂ ਲਈ ਅਪਲਾਈ ਕਰਨ ਦੇ ਵੀ ਪਾਤਰ ਬਣ ਚੁਕੇ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਲਾਏ ਬੈਰੀਕੇਡਜ਼ ਲੰਘਣ ਲਈ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ
ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਿਆ ਲਾੜਾ (ਤਸਵੀਰਾਂ)
NEXT STORY