ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਤਵਾਦੀ ਧਿਰ ਇਸਲਾਮਿਕ ਸਟੇਟ ਜੰਮੂ-ਕਸ਼ਮੀਰ (ਆਈ.ਐੱਸ.ਜੇ.ਕੇ.) ਦੇ ਅੱਤਵਾਦੀਆਂ ਦੇ 5 ਸਹਿਯੋਗੀਆਂ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਤਵਾਦੀਆਂ ਦੇ ਇਨ੍ਹਾਂ ਸਹਿਯੋਗੀਆਂ 'ਚੋਂ 4 ਉੱਤਰ ਕਸ਼ਮੀਰ ਜ਼ਿਲ੍ਹੇ ਦੇ ਅਤੇ ਇਕ ਸ਼੍ਰੀਨਗਰ ਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਅੱਤਵਾਦੀਆਂ ਨੂੰ ਸਹਿਯੋਗ ਦਿੰਦੇ ਸਨ ਅਤੇ ਨੌਜਵਾਨਾਂ ਦੇ ਮਨ 'ਚ ਕੱਟੜਪੰਥੀ ਸੋਚ ਭਰ ਕੇ ਉਨ੍ਹਾਂ ਨੂੰ ਆਈ.ਐੱਸ.ਜੇ.ਕੇ. 'ਚ ਸ਼ਾਮਲ ਹੋਣ ਲਈ ਉਕਸਾਉਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਚਿੱਟੀਬੰਦੀ ਅਰਗਾਮ 'ਚ ਆਈ.ਐੱਸ.ਜੇ.ਕੇ. ਦੇ ਝੰਡੇ ਬਣਾਉਂਦੇ ਸਨ ਅਤੇ ਉਨ੍ਹਾਂ ਦੀ ਸ਼੍ਰੀਨਗਰ 'ਚ ਆਪਣੇ ਸਹਿਯੋਗੀਆਂ ਨੂੰ ਸਪਲਾਈ ਕਰਦੇ ਸਨ। ਇਨ੍ਹਾਂ ਲੋਕਾਂ ਕੋਲੋਂ ਗੋਲਾ ਬਾਰੂਦ, ਆਈ.ਐੱਸ.ਜੇ.ਕੇ. ਦੇ ਝੰਡੇ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਅਰਗਾਮ ਪੁਲਸ ਥਾਣੇ 'ਚ ਇਨ੍ਹਾਂ ਲੋਕਾਂ ਵਿਰੁੱਧ ਯੂ.ਏ.ਪੀ.ਏ. ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਆਈ.ਜੀ.ਐੱਮ.ਸੀ. 'ਚ ਸੁਪਰ ਸਪੈਸ਼ਲਿਟੀ ਪਾਠਕ੍ਰਮ ਸ਼ੁਰੂ ਕਰਨ ਨੂੰ ਮਨਜ਼ੂਰੀ : ਜੈਰਾਮ ਠਾਕੁਰ
NEXT STORY