ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ਦੇ ਇਕ ਵਿਦਿਆਰਥੀ ਮਨਦੀਪ ਸਿੰਘ ਨੇ ਰਾਜ ਸਿੱਖਿਆ ਬੋਰਡ ਦੀ 10ਵੀਂ ਜਮਾਤ 'ਚ 98.06 ਫੀਸਦੀ ਅੰਕ ਹਾਸਲ ਕੀਤੇ ਹਨ। ਉਹ ਆਪਣੇ ਜ਼ਿਲ੍ਹੇ ਦਾ ਟਾਪਰ ਹੈ ਪਰ ਇੱਥੇ ਤੱਕ ਪਹੁੰਚਣ ਲਈ ਉਸ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਕਾਰਨ ਉਹ ਸਕੂਲ ਨਹੀਂ ਜਾ ਸਕਿਆ ਅਤੇ ਆਨਲਾਈਨ ਕਲਾਸ ਲਈ ਉਸ ਕੋਲ ਫ਼ੋਨ ਜਾਂ ਕੰਪਿਊਟਰ ਨਹੀਂ ਸੀ। ਪੂਰੀ ਲਗਨ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਅਧਿਆਪਕਾਂ ਦੀ ਮਦਦ ਨਾਲ ਉਸ ਨੇ ਨਾ ਸਿਰਫ਼ ਚੰਗੀ ਪੜ੍ਹਾਈ ਕੀਤੀ ਸਗੋਂ ਪ੍ਰੀਖਿਆ 'ਚ ਟਾਪ ਵੀ ਕੀਤਾ। ਡਾਕਟਰ ਬਣਨ ਦੀ ਇੱਛਾ ਰੱਖਣ ਵਾਲਾ ਮਨਦੀਪ ਅਮਰੋਹ ਪਿੰਡ 'ਚ ਰਹਿੰਦਾ ਹੈ। ਉਸ ਦੇ ਪਿਤਾ ਸ਼ਾਮ ਸਿੰਘ ਇਕ ਕਿਸਾਨ ਹਨ ਅਤੇ ਮਨਦੀਪ ਕਦੇ-ਕਦੇ ਪਿਤਾ ਨਾਲ ਖੇਤਾਂ 'ਚ ਵੀ ਕੰਮ ਕਰਦਾ ਹੈ। ਉਸ ਦੀ ਮਾਂ ਸੰਧਿਆ ਦੇਵੀ ਘਰੇਲੂ ਔਰਤ ਹੈ। ਮਨਦੀਪ ਨੇ ਕਿਹਾ ਕਿ ਉਹ ਸਰਕਾਰੀ ਹਾਈ ਸਕੂਲ ਦੇ ਆਪਣੇ ਅਧਿਆਪਕਾਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਨੂੰ ਪੜ੍ਹਨ ਲਈ ਕਿਤਾਬਾਂ ਦਿੱਤੀਆਂ।
ਮਨਦੀਪ ਨੂੰ ਸਭ ਤੋਂ ਜ਼ਿਆਦਾ ਮਦਦ ਆਪਣੇ ਵੱਡੇ ਭਰਾ ਤੋਂ ਮਿਲੀ, ਜੋ ਜੰਮੂ ਸਥਿਤ ਸ਼ੇਰ-ਏ-ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ 'ਚ ਪੜ੍ਹਦੇ ਸਨ ਪਰ ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਘਰ ਵਾਪਸ ਆਏ ਸਨ। ਮਨਦੀਪ ਦਾ ਕਹਿਣਾ ਹੈ ਕਿ ਉਹ ਹੁਣ ਨੈਸ਼ਨਲ ਐਲੀਜਿਬੀਲਿਟੀ ਕਮ ਐਂਟ੍ਰੇਂਸ ਟੈਸਟ (NEET) ਪਾਸ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਮੈਡੀਸੀਨ ਦੀ ਪੜ੍ਹਾਈ ਕਰ ਸਕੇ। ਮਨਦੀਪ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਦੂਰ ਦੇ ਖੇਤਰਾਂ 'ਚ ਸਿੱਖਿਆ ਨੂੰ ਉਤਸ਼ਾਹ ਦੇਣ ਲਈ ਕਾਫ਼ੀ ਪਹਿਲ ਕੀਤੀ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗਰੀਬ ਵਿਦਿਆਰਥੀਆਂ ਦਾ ਸਪੋਰਟ ਕਰੇ ਅਤੇ ਉਨ੍ਹਾਂ ਦੇ ਸੁਫ਼ਨੇ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਮਦਦ ਕਰੇ। ਆਪਣੇ ਦੋਸਤਾਂ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ ਉਨ੍ਹਾਂ ਨੇ ਲਾਕਡਾਊਨ 'ਚ ਪੜ੍ਹਾਈ 'ਚ ਪਰੇਸ਼ਾਨੀ ਆਉਣ ਦੀ ਸ਼ਿਕਾਇਤ ਕੀਤੀ, ਜੋ ਕਿ ਸਹੀ ਸੀ। ਹਾਲਾਂਕਿ ਉਸ ਨੇ ਸਮੱਸਿਆਵਾਂ ਬਾਰੇ ਸ਼ਿਕਾਇਤ ਕਰਨ ਦੀ ਬਜਾਏ ਪੜ੍ਹਾਈ 'ਤੇ ਫੋਕਸ ਕੀਤਾ ਅਤੇ ਸਖ਼ਤ ਮਿਹਨਤ ਕੀਤੀ।
ਜੰਮੂ ਸਮੇਤ 13 ਜ਼ਿਲਿਆਂ ’ਚ ਵੀਕੈਂਡ ਲਾਕਡਾਊਨ ਖਤਮ, ਜਾਰੀ ਰਹੇਗਾ ਨਾਈਟ ਕਰਫਿਊ
NEXT STORY