ਜੰਮੂ— ਭਾਰਤੀ ਫੌਜ ਨੇ ਜੰਮੂ-ਕਸ਼ਮੀਰ 'ਚ ਪੁੰਛ ਨਾਲ ਲੱਗਦੇ ਖੇਤਰ 'ਚ ਕੰਟਰੋਲ ਰੇਖਾ 'ਤੇ ਸਰਹੱਦ ਪਾਰ ਤੋਂ ਕੀਤੇ ਗਏ ਬੈਟ ਟੀਮ ਹਮਲੇ ਨੂੰ ਅਸਫਲ ਕਰ ਕੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਬੈਟ ਟੀਮ 'ਚ ਅੱਤਵਾਦੀਆਂ ਦੇ ਨਾਲ-ਨਾਲ ਪਾਕਿਸਤਾਨੀ ਫੌਜ ਦੀ ਵਿਸ਼ੇਸ਼ ਫੋਰਸ ਦੇ ਜਵਾਨ ਵੀ ਹੁੰਦੇ ਹਨ, ਜਿਨ੍ਹਾਂ ਦਾ ਮਕਸਦ ਭਾਰਤੀ ਚੌਕੀਆਂ 'ਤੇ ਹਮਲਾ ਕਰ ਕੇ ਅੱਤਵਾਦੀਆਂ ਦੀ ਘੁਸਪੈਠ ਕਰਾਉਣਾ ਹੁੰਦਾ ਹੈ।
ਫੌਜ ਮੁਤਾਬਕ ਐਤਵਾਰ ਦੇਰ ਸ਼ਾਮ ਪਾਕਿਸਤਾਨੀ ਫੌਜ ਨੇ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਬੇਵਜ੍ਹਾ ਅਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ 'ਚ ਭਾਰਤੀ ਜਵਾਨਾਂ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਦੌਰਾਨ ਜਵਾਨਾਂ ਨੇ ਕੰਟਰੋਲ ਰੇਖਾ 'ਤੇ ਕੁੱਝ ਹਲਚਲ ਦੇਖੀ ਅਤੇ ਉਥੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਥਿਆਰਬੰਦ ਹਮਲਾਵਰਾਂ ਨੇ ਪਾਕਿਸਤਾਨੀ ਫੌਜ ਦੇ ਕਵਰ ਦੀ ਆੜ 'ਚ ਜਵਾਬੀ ਗੋਲੀਬਾਰੀ ਕੀਤੀ।
ਭਾਰਤੀ ਜਵਾਨਾਂ ਵਲੋਂ ਜਵਾਬੀ ਗੋਲੀਬਾਰੀ 'ਚ ਇਕ ਅੱਤਵਾਦੀ ਮਾਰਿਆ ਗਿਆ ਅਤੇ 2 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ 'ਚ ਪਾਕਿਸਤਾਨੀ ਚੌਕੀਆਂ ਵੱਲ ਘਸੀਟਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੂੰ ਫੌਜ ਦੀ ਵਰਦੀ 'ਚ ਇਕ ਅੱਤਵਾਦੀ ਦੀ ਲਾਸ਼ ਮਿਲੀ। ਜਿਸ ਕੋਲੋ 3 ਰਾਕੇਟ ਨਾਲ ਦਾਗੇ ਜਾਣ ਵਾਲੇ ਗ੍ਰੇਨੇਡ, 4 ਰਾਕੇਟ ਲਾਂਚਰ, 2 ਰੇਡਿਓ ਸੈੱਟ, ਏ ਕੇ ਰਾਇਫਲ ਦੀ ਮੈਗਜ਼ੀਨ, 4 ਯੂ. ਬੀ. ਜੀ. ਐੱਲ. ਗ੍ਰੇਨੇਡ, 7 ਹੱਥਗੋਲੇ, ਇਕ ਮੋਬਾਈਲ ਫੋਨ, ਮੈਡੀਕਲ ਕਿੱਟ ਅਤੇ ਪਾਕਿਸਤਾਨੀ ਝੰਡਾ ਬਰਾਮਦ ਕੀਤਾ ਗਿਆ ਹੈ।
ਫੌਜ ਨੇ ਦੱਸਿਆ ਕਿ ਉਹ ਮਾਰੇ ਗਏ ਅੱਤਵਾਦੀ ਦੀ ਲਾਸ਼ ਨੂੰ ਪਾਕਿਸਤਾਨ ਨੂੰ ਸੌਂਪਣ ਦੀ ਪੇਸ਼ਕਸ਼ ਕਰਨਗੇ ਪਰ ਪਾਕਿਸਤਾਨ ਇਨ੍ਹਾਂ ਦੀਆਂ ਲਾਸ਼ਾਂ ਨੂੰ ਲੈਣ ਤੋਂ ਮਨ੍ਹਾ ਕਰ ਦਿੰਦਾ ਹੈ। ਪਾਕਿਸਤਾਨ ਨੇ ਸੁੰਜਵਾਨ ਹਮਲੇ 'ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਫੌਜ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਅੱਤਵਾਦੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਆਪਣੇ ਨਾਪਾਕ ਇਰਾਦੇ ਪੂਰਾ ਕਰਨ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਹੈ। ਪਾਕਿਸਤਾਨੀ ਫੌਜ ਹਰ ਵਾਰ ਕਿਸੇ ਤਰੀਕੇ ਨਾਲ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕਰਦੀ ਹੈ।
ਟਰੂਡੋ ਦੇ ਭਾਰਤ ਦੌਰੇ ਨੇ ਕੀਤਾ ਕੈਨੇਡੀਅਨਾਂ ਨੂੰ ਹੈਰਾਨ, ਸਾਬਕਾ ਡਿਪਲੋਮੈਟ ਨੇ ਕੀਤੀ ਨਿੰਦਾ
NEXT STORY