ਸ਼੍ਰੀਨਗਰ (ਏਜੰਸੀਆਂ)- ਜੰਮੂ-ਕਸ਼ਮੀਰ ਦੇ ਗਾਂਦੇਰਬਲ ’ਚ ਐਤਵਾਰ ਦੇਰ ਰਾਤ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੇ ਸੰਗਠਨ ਦਿ ਰੇਸਿਸਟੈਂਸ ਫਰੰਟ (ਟੀ.ਆਰ.ਐੱਫ.) ਨੇ ਲਈ ਹੈ। ਸੂਤਰਾਂ ਨੇ ਦੱਸਿਆ ਕਿ ਟੀ. ਆਰ. ਐੱਫ. ਚੀਫ ਸ਼ੇਖ ਸੱਜਾਦ ਗੁਲ ਇਸ ਹਮਲੇ ਦਾ ਮਾਸਟਰਮਾਈਂਡ ਸੀ। ਗਾਂਦੇਰਬਲ ਦੇ ਗਗਨਗੀਰ ਇਲਾਕੇ ’ਚ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ’ਤੇ ਟਨਲ ਕੰਸਟ੍ਰਕਸ਼ਨ ਸਾਈਟ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ।
ਹਮਲੇ ਵਿਚ ਬਡਗਾਮ ਦੇ ਡਾਕਟਰ ਸ਼ਹਨਵਾਜ਼ ਮੀਰ ਅਤੇ ਪੰਜਾਬ-ਬਿਹਾਰ ਦੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਹਮਲੇ ਤੋਂ ਬਾਅਦ ਗਾਂਦੇਰਬਲ ਅਤੇ ਗਗਨਗੀਰ ਦੇ ਜੰਗਲਾਂ ’ਚ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੁਰੱਖਿਆ ਫੋਰਸ ਹਾਈ ਅਲਰਟ ’ਤੇ ਹੈ ਅਤੇ ਹੁਣ ਨੈਸ਼ਨਲ ਇੰਟੈਲੀਜੈਂਸ ਏਜੰਸੀ ਵੀ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਗੀ ਗਿਰੋਹ ਦਾ ਆਤੰਕ; ਜਿਮ ਸੰਚਾਲਕ 'ਤੇ ਚਲਾਈਆਂ ਗੋਲੀਆਂ, CCTV 'ਚ ਕੈਦ ਵਾਰਦਾਤ
NEXT STORY