ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਪਿਛਲੇ ਇਕ ਹਫਤੇ 'ਚ ਫੌਜ, ਅਰਧ ਸੈਨਿਕ ਬਲ ਤੇ ਪੁਲਸ ਦੇ 10 ਜਵਾਨ ਸ਼ਹੀਦ ਹੋ ਚੁਕੇ ਹਨ। ਇਸ ਦੇ ਬਾਅਦ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਸੰਸਦਾਂ ਦੀ ਮੰਗ ਹੈ ਕਿ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਣਾ ਚਾਹੀਦਾ ਹੈ ਤੇ ਆਪਰੇਸ਼ਨ ਆਲ ਆਊਟ 'ਚ ਨਰਮੀ ਵਰਤੀ ਜਾਣੀ ਚਾਹੀਦੀ ਹੈ, ਜਦਕਿ ਭਾਜਪਾ ਵਲੋਂ ਇਕ ਵਾਰ ਫਿਰ ਦੋਹਰਾਇਆ ਗਿਆ ਹੈ ਕਿ ਅੱਤਵਾਦੀਆਂ ਦੇ ਨਾਲ ਕੋਈ ਵੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ। ਭਾਜਪਾ ਸੰਸਦਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਸੁਰੱਖਿਆ ਬਲਾਂ ਨੂੰ ਦੇਸ਼ ਦੀ ਸੁਰੱਖਿਆ ਲਈ ਮੁਨਾਸਿਬ ਲੱਗਦਾ ਹੈ ਉਸ ਮੁਤਾਬਕ ਮੋਦੀ ਸਰਕਾਰ ਦੀ ਨੀਤੀ ਹੈ ਤੇ ਉਸ 'ਤੇ ਕੰਮ ਹੋ ਰਿਹਾ ਹੈ। ਨੈਸ਼ਨਲ ਕਾਨਫਰੰਸ ਜੋ ਕਿ ਕਸ਼ਮੀਰ 'ਚ ਪ੍ਰਮੁੱਖ ਰਾਜਨੀਤਿਕ ਦਲਾਂ 'ਚ ਇਕ ਹੈ, ਪ੍ਰਦੇਸ਼ 'ਚ ਉਸ ਦੇ 3 ਸੰਸਦ ਹਨ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਮੁਹੰਮਦ ਅਕਬਰ ਲੋਨ ਤੇ ਐਨ. ਸੀ. ਬਾਰਾਮੁਲਾ, ਸੰਸਦ ਐਨ. ਸੀ. ਬਾਰਾਮੁਲਾ ਨੇ ਕਿਹਾ ਕਿ ਜਿਥੇ ਵੀ ਮੌਤ ਹੁੰਦੀ ਹੈ, ਸਾਨੂੰ ਦੁੱਖ ਹੁੰਦਾ ਹੈ। ਚਾਹੇ ਉਹ ਘਾਟੀ 'ਚ ਸਾਡੇ ਲੜਕੇ ਹਨ ਜਾਂ ਫਿਰ ਸਕਿਓਰਿਟੀ ਫੋਰਸ ਦੇ ਲੋਕ, ਖੂਨ ਦੋਵਾਂ ਪਾਸਿਓ ਬਹਿੰਦਾ ਹੈ ਪਰ ਦੁੱਖ ਸਾਨੂੰ ਹੁੰਦਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਮਾਮਲੇ 'ਚ ਗੱਲਬਾਤ ਸ਼ੁਰੂ ਹੋਵੇ ਘੱਟ ਤੋਂ ਘੱਟ ਲੋਕ ਗੱਲਬਾਤ ਲਈ ਅੱਗੇ ਤਾਂ ਆਉਣ ਕਿਉਂਕਿ ਗੱਲਬਾਤ ਨਹੀਂ ਹੋਵੇਗੀ ਤਾਂ ਅਜਿਹਾ ਹੀ ਹੋਵੇਗਾ। ਸਰਕਾਰ ਨੂੰ ਬਜਾਏ ਗਨ ਪਾਵਰ ਦੇ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਰਵਦਲੀ ਬੈਠਕ ਤੋਂ ਬਾਅਦ ਨੇਤਾਵਾਂ ਦਾ ਕੀਤਾ ਧੰਨਵਾਦ
NEXT STORY