ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਸੋਮਵਾਰ ਨੂੰ ਉਸ ਸਮੇਂ ਡਰ ਫੈਲ ਗਿਆ, ਜਦੋਂ ਇਕ ਸ਼ੱਕੀ ਵਾਹਨ ਬੈਰੀਕੇਟ ਤੋੜ ਕੇ ਦੌੜ ਗਿਆ। ਸ਼ੱਕੀ ਵਾਹਨ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ, ਸੁਰੱਖਿਆ ਦਸਤਿਆਂ ਦੇ ਅੱਤਵਾਦੀਆਂ ਦੇ ਮੂਵਮੈਂਟ ਦੀ ਜਾਣਕਾਰੀ ਮਿਲੀ ਸੀ। ਜਿਸ ਦੇ ਆਧਾਰ 'ਤੇ ਸੁਰੱਖਿਆ ਦਸਤਿਆਂ ਨੇ ਸ਼ਹਿਰ ਦੇ ਕਈ ਥਾਂਵਾਂ 'ਤੇ ਸਥਿਤ ਚੈੱਕਪੁਆਇੰਟ 'ਤੇ ਬੈਰੀਕੇਡ ਲਗਾਏ ਸਨ।
ਇਹ ਵੀ ਪੜ੍ਹੋ : ਸਪੈਸ਼ਲ ਸੈੱਲ ਵਲੋਂ ਫੜੇ ਗਏ ਗੈਂਗਸਟਰਾਂ ਦਾ ਦਿੱਲੀ ਪੁਲਸ ਨੇ ਖੋਲ੍ਹਿਆ 'ਕੱਚਾ ਚਿੱਠਾ'
ਸੁਰੱਖਿਆ ਦਸਤਿਆਂ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਅਸੀਂ ਇਕ ਕਾਰ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕੀ। ਕਾਰ 'ਚ ਸਵਾਰ ਲੋਕ ਕਾਰ ਨੂੰ ਉੱਥੋਂ ਦੌੜਾ ਲੈ ਗਏ। ਕਾਰ ਦੇ ਬੈਰੀਕੇਡ ਤੋੜ ਦੌੜਨ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਸੁਰੱਖਿਆ ਫੋਰਸ ਕਾਰ ਦੀ ਭਾਲ 'ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਨਿਕਲੀ ਲਾੜੀ ਤਾਂ ਜੋੜੇ ਨੇ PPE ਕਿਟ ਪਹਿਨ ਰਚਾਇਆ ਵਿਆਹ, ਵੀਡੀਓ ਹੋ ਰਿਹੈ ਵਾਇਰਲ
ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ ਅਦਾਕਾਰਾ ਸਨਾ ਖ਼ਾਨ, ਸਾਂਝੀਆਂ ਤਸਵੀਰਾਂ ਕੀਤੀਆਂ
NEXT STORY