ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਸ਼ਕਰਪੁਰ ਤੋਂ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ 2 ਪੰਜਾਬ ਦੇ ਹਨ, ਜਦੋਂ ਕਿ ਤਿੰਨ ਕਸ਼ਮੀਰ ਦੇ ਰਹਿਣ ਵਾਲੇ ਹਨ। ਪੁਲਸ ਨੂੰ ਉਨ੍ਹਾਂ ਕੋਲੋਂ ਤਿੰਨ ਪਿਸਤੌਲਾਂ, 2 ਕਿਲੋ ਹੈਰੋਇਨ ਅਤੇ ਇਕ ਲੱਖ ਕੈਸ਼ ਮਿਲਿਆ ਹੈ। ਸਪੈਸ਼ਲ ਸੈੱਲ ਦੇ ਡੀ.ਸੀ.ਪੀ. ਪ੍ਰਮੋਦ ਕੁਸ਼ਵਾਹਾ ਅਨੁਸਾਰ ਇਨ੍ਹਾਂ ਦੀ ਗ੍ਰਿਫ਼ਤਾਰੀ ਦਿਖਾਉਂਦੀ ਹੈ ਕਿ ਆਈ.ਐੱਸ.ਆਈ. (ਪਾਕਿਸਤਾਨ ਦੀ ਖ਼ੁਫੀਆ ਏਜੰਸੀ) ਕਿਸ ਤਰ੍ਹਾਂ ਕਸ਼ਮੀਰ 'ਚ ਅੱਤਵਾਦ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫੜੇ ਗਏ ਸ਼ੱਕੀਆਂ 'ਚੋਂ ਇਕ ਪੰਜਾਬ ਦੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੇ ਕਤਲ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਕੁਸ਼ਵਾਹਾ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਗੈਂਗਸਟਰਜ਼ ਦੀ ਵਰਤੋਂ ਟਾਰਗੇਟ ਕਤਲਾਂ ਲਈ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ 2 ਫਾਇਦੇ ਹੁੰਦੇ ਹਨ- ਫਿਰਕੂ ਤਣਾਅ ਪੈਦਾ ਹੁੰਦਾ ਹੈ ਅਤੇ ਅੱਤਵਾਦ ਵਿਰੁੱਧ ਖੜ੍ਹੇ ਹੋਣ ਵਾਲਿਆਂ ਦਾ ਮਨੋਬਲ ਟੁੱਟਦਾ ਹੈ। ਪੁਲਸ ਨੇ ਕਿਹਾ ਕਿ ਅਕਤੂਬਰ 'ਚ ਬਲਵਿੰਦਰ ਸਿੰਘ ਦੇ ਕਤਲ 'ਚ ਗੁਰਜੀਤ ਸਿੰਘ ਭੂਰਾ ਅਤੇ ਸੁਖਦੀਪ ਸ਼ਾਮਲ ਸਨ। ਇਨ੍ਹਾਂ ਦਾ ਖਾੜੀ 'ਚ ਰਹਿਣ ਵਾਲੇ ਕਿਸੇ ਸੁਖਮੀਤ ਅਤੇ ਹੋਰ ਗੈਂਗਸਟਰਾਂ ਨਾਲ ਸੰਪਰਕ ਸੀ। ਇਨ੍ਹਾਂ ਗੈਂਗਸਟਰਾਂ ਦੇ ਆਈ.ਐੱਸ.ਆਈ. ਆਪਰੇਟਿਵਸ ਨਾਲ ਜੁੜਾਵ ਦੀ ਵੀ ਗੱਲ ਸਾਹਮਣੇ ਆਈ ਹੈ। ਦਿੱਲੀ ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਕਬੂਲ ਲਿਆ ਹੈ ਕਿ ਜੋ ਹਥਿਆਰ ਬਰਾਮਦ ਹੋਏ ਹਨ, ਉਨ੍ਹਾਂ ਨਾਲ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਕੇਸ ਨਾਲ ਜੁੜੇ ਗੈਂਗਸਟਰ ਦਿੱਲੀ 'ਚ ਕਾਬੂ
ਦਿੱਲੀ ਪੁਲਸ ਅਨੁਸਾਰ, ਜਿਨ੍ਹਾਂ ਤਿੰਨ ਕਸ਼ਮੀਰੀਆਂ ਨੂੰ ਫੜਿਆ ਗਿਆ ਹੈ, ਉਹ ਹਿਜ਼ਬੁਲ ਮੁਜਾਹੀਦੀਨ ਦੇ ਓਵਰਗਰਾਊਂਡ ਵਰਕਰ ਕਹੇ ਜਾ ਸਕਦੇ ਹਨ। ਇਨ੍ਹਾਂ ਲੋਕਾਂ ਲਈ ਪਾਕਿਸਤਾਨ 'ਚ ਸੈੱਟਅਪ ਸੀ ਅਤੇ ਪੀ.ਓ.ਕੇ. 'ਚ ਉਨ੍ਹਾਂ ਦੇ ਸਾਥੀ ਮੌਜੂਦ ਹਨ। ਪੁਲਸ ਦਾ ਦਾਅਵਾ ਹੈ ਕਿ ਆਈ.ਐੱਸ.ਆਈ. ਕਸ਼ਮੀਰ ਅਤੇ ਖਾਲਿਸਤਾਨ ਅੰਦੋਲਨ ਨੂੰ ਮਿਲਾਉਣ ਦੀ ਕੋਸ਼ਿਸ਼ 'ਚ ਹੈ। ਕੁਸ਼ਵਾਹਾ ਨੇ ਕਿਹਾ ਕਿ ਇਸ ਮਾਮਲੇ ਦੇ 2 ਪਹਿਲੂ ਹਨ। ਇਕ ਕਸ਼ਮੀਰ ਦਾ ਹੈ ਅਤੇ ਦੂਜਾ ਪੰਜਾਬ ਦੇ ਗੈਂਗਸਟਰ ਦਾ। ਪੰਜਾਬ ਦੇ ਗੈਂਗਸਟਰ ਟਾਰਗੇਟ ਕਤਲ ਕਰਦੇ ਹਨ ਅਤੇ ਕਸ਼ਮੀਰ ਦਾ ਧਿਰ ਡਰੱਗਜ਼ ਅਤੇ ਟੈਰਰ ਫੰਡਿੰਗ 'ਚ ਸ਼ਾਮਲ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ
ਨੋਟ : ਗੈਂਗਸਟਰਾਂ ਦਾ ਦਿੱਲੀ ਪੁਲਸ ਨੇ ਖੋਲ੍ਹਿਆ ਕੱਚਾ ਚਿੱਠਾ, ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨਾਂ ਦੇ ਭਲਕੇ 'ਭਾਰਤ ਬੰਦ' ਦੀ ਕਾਲ ਦਾ ਹਰਿਆਣਾ ਵਲੋਂ ਵੀ ਸਮਰਥਨ, ਬੰਦ ਰਹਿਣਗੀਆਂ ਮੰਡੀਆਂ
NEXT STORY