ਜੰਮੂ- ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸਾਲ ਦੇ ਆਖ਼ਰੀ ਦਿਨ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਪਰਦਾਫਾਸ਼ ਕੀਤਾ ਹੈ। ਡੀ.ਜੀ.ਪੀ. ਸਿੰਘ ਨੇ ਦੱਸਿਆ,''2018 ਅਤੇ 2019 ਦੇ ਤੁਲਨਾ ਇਸ ਸਾਲ ਘਾਟੀ 'ਚ ਘੱਟ ਅੱਤਵਾਦੀ ਘਟਨਾਵਾਂ ਹੋਈਆਂ ਹਨ। ਹਾਲਾਂਕਿ 2019 ਦੀ ਤੁਲਨਾ 'ਚ ਇਸ ਸਾਲ ਸਥਾਨਕ ਨੌਜਵਾਨਾਂ ਦੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦੀ ਗਿਣਤੀ 'ਚ ਵਾਧਾ ਹੋਇਆ ਹੈ।'' ਹਾਲਾਂਕਿ ਸਕਾਰਾਤਮਕ ਪਹਿਲੂ ਇਹ ਹੈ ਕਿ ਉਨ੍ਹਾਂ 'ਚੋਂ 70 ਫੀਸਦੀ ਜਾਂ ਤਾਂ ਖ਼ਤਮ ਹੋ ਗਏ ਜਾਂ ਗ੍ਰਿਫ਼ਤਾਰ ਕਰ ਲਏ ਗਏ।
ਜੰਮੂ-ਕਸ਼ਮੀਰ 'ਚ ਇਸ ਸਾਲ ਅੱਤਵਾਦੀ ਘਟਨਾਵਾਂ 'ਚ ਤੇਜ਼ੀ ਨਾਲ ਕਮੀ ਨਜ਼ਰ ਆਈ ਹੈ। ਇਸ ਸਾਲ ਪਾਕਿਸਤਾਨ ਵਲੋਂ ਜ਼ਿਆਦਾਤਰ ਘੁਸਪੈਠ ਦੀਆਂ ਘਟਨਾਵਾਂ ਨਾਕਾਮ ਹੋਈਆਂ ਹਨ। ਦੂਜੇ ਪਾਸੇ ਸੁਰੱਖਿਆ ਦਸਤਿਆਂ ਵਲੋਂ ਚਲਾਏ ਜਾ ਰਹੇ ਆਪਰੇਸ਼ਨ ਆਲਆਊਟ ਨਾਲ ਘਾਟੀ ਤੋਂ ਅੱਤਵਾਦੀਆਂ ਦਾ ਸਫ਼ਾਇਆ ਜਾਰੀ ਹੈ। ਕੁੱਲ 100 ਤੋਂ ਵੱਧ ਆਪਰੇਸ਼ਨ ਹੋਏ, ਇਨ੍ਹਾਂ 'ਚੋਂ 90 ਕਸ਼ਮੀਰ ਹੋਏ। ਇਨ੍ਹਾਂ ਆਪਰੇਸ਼ਨ 'ਚ ਕੁੱਲ 225 ਅੱਤਵਾਦੀ ਮਾਰੇ ਸੁੱਟੇ ਹਨ, ਜਿਸ 'ਚ 46 ਟੌਪ ਕਮਾਂਡਰ ਵੀ ਸ਼ਾਮਲ ਹਨ।
ਪਾਕਿਸਤਾਨ ਵਲੋਂ ਜਾਰੀ ਅੱਤਵਾਦੀ ਗਤੀਵਿਧੀਆਂ 'ਤੇ ਗੱਲ ਕਰਦੇ ਹੋਏ ਡੀ.ਜੀ.ਪੀ. ਨੇ ਦੱਸਿਆ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਅਸਫ਼ਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਸਥਾਨਕ ਅੱਤਵਾਦੀਆਂ 'ਤੇ ਨਿਰਭਰ ਹੋਣਾ ਪਿਆ ਹੈ। ਅਜਿਹੇ 'ਚ ਉਨ੍ਹਾਂ ਨੇ ਇਨ੍ਹਾਂ ਕੋਲੋਂ ਹੁਣ ਤੱਕ ਹਥਿਆਰ, ਵਿਸਫ਼ੋਟਕ ਸਮੱਗਰੀ ਅਤੇ ਨਕਦੀ ਸਪਲਾਈ ਕਰਨ ਲਈ ਡਰੋਨ ਦਾ ਸਹਾਰਾ ਲਿਆ, ਜਿਨ੍ਹਾਂ ਨੂੰ ਸੁਰੱਖਿਆ ਦਸਤਿਆਂ ਨੇ ਅਸਫ਼ਲ ਕਰ ਦਿੱਤਾ। ਦਿਲਬਾਗ ਸਿੰਘ ਨੇ ਦੱਸਿਆ ਕਿ ਜੰਮੂ ਖੇਤਰ 'ਚ ਦਰਜਨ ਭਰ ਅੱਤਵਾਦੀ ਸਰਗਰਮ ਸਨ, ਜਿਨ੍ਹਾਂ ਦੀ ਗਿਣਤੀ ਹੁਣ ਘੱਟ ਕੇ ਤਿੰਨ ਰਹਿ ਗਈ ਹੈ। ਫਿਲਹਾਲ ਇਹ ਅੱਤਵਾਦੀ ਹਾਲੇ ਕਿਸ਼ਤਵਾੜੇ ਜ਼ਿਲ੍ਹੇ 'ਚ ਲੁਕੇ ਹੋਏ ਹਨ, ਜਿਨ੍ਹਾਂ ਨੂੰ ਟਰੈਕ ਕੀਤਾ ਜਾ ਰਿਹਾ ਹੈ।
ਕਿਸਾਨੀ ਘੋਲ ਦਾ ਅੱਜ 36ਵਾਂ ਦਿਨ, ਸੜਕਾਂ ’ਤੇ ਹੀ ‘ਨਵਾਂ ਸਾਲ’ ਮਨਾਉਣਗੇ ਕਿਸਾਨ
NEXT STORY