ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਰਫਿਊ ਲਾਗੂ ਹਨ, ਜਿਸ ਨੂੰ ਦੇਖਦੇ ਹੋਏ 20 ਤੋਂ ਜ਼ਿਆਦਾ ਵਿਆਹ ਪ੍ਰੋਗਰਾਮ ਰੋਕ ਦਿੱਤੇ ਗਏ ਹਨ। ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ 'ਚ ਜੰਮੂ-ਕਸ਼ਮੀਰ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ ਦੇ ਜੰਮੂ ਬੰਦ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਸ਼ਹਿਰ 'ਚ ਸ਼ੁੱਕਰਵਾਰ ਤੋਂ ਕਰਫਿਊ ਲਾਗੂ ਹੈ। ਇਸ ਵਿਚਾਲੇ ਸ਼ਹਿਰ 'ਚ ਆਪਣੇ ਕਾਰਜਾਂ ਨੂੰ ਪੂਰਾ ਕਰਨ ਲਈ ਕਰਫਿਊ ਕੋਲ ਜ਼ਿਲਾ ਮਜਿਸਟ੍ਰੇਟ 'ਚ ਲੋਕਾਂ ਦੀ ਭੀੜ ਵਧ ਰਹੀ ਹੈ।
ਰਿਪੋਰਟ ਦੇ ਅਨੁਸਾਰ ਸ਼ਹਿਰ ਅਤੇ ਇਸ ਦੇ ਬਾਹਰੀ ਇਲਾਕਿਆਂ 'ਚ ਕਰਫਿਊ ਲਾਗੂ ਹੋਣ ਕਾਰਨ 'ਬਾਰਾਤ' ਅਤੇ 'ਰਿਸੈਪਸ਼ਨ' ਸਮੇਤ ਲਗਭਗ 20 ਵਿਆਹ ਪ੍ਰੋਗਰਾਮ ਰੋਕ ਦਿੱਤੇ ਗਏ ਹਨ। ਬੈਂਕਵਟ ਹਾਲ ਦੇ ਮਾਲਕਾਂ ਨੇ ਯੂਨੀਵਾਰਤਾ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ-ਆਪਣੇ ਗਾਹਕਾਂ ਦੇ ਵਿਆਹ ਪ੍ਰੋਗਰਾਮਾਂ ਲਈ ਸਾਰੀਆਂ ਤਿਆਰੀਆਂ ਕਰ ਰੱਖੀਆਂ ਸਨ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪ੍ਰੋਗਰਾਮ ਰੋਕ ਦਿੱਤੇ ਗਏ ਹਨ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ 'ਚ ਮਹਿਮਾਨਾਂ ਪ੍ਰੋਗਰਾਮਾਂ 'ਚ ਪਹੁੰਚ ਸਕਣਾ ਮੁਸ਼ਕਲ ਹੋ ਸਕੇਗਾ।
'ਆਪਣੇ ਖਾਤਮੇ ਤੋਂ ਡਰੇ ਅੱਤਵਾਦੀਆਂ ਦੇ ਦਿੱਤਾ ਪੁਲਵਾਮਾ ਹਮਲੇ ਨੂੰ ਅੰਜਾਮ'
NEXT STORY