ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਬਾਹਰੀ ਹਿੱਸੇ ਵਿਚ ਐਤਵਾਰ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਆ ਰਹੀ ਕਾਰ 'ਚ ਖੇਤਾਂ 'ਚ ਕੰਮ ਕਰਨ ਵਾਲੇ ਕੁਝ ਮਜ਼ਦੂਰ ਸਵਾਰ ਸਨ। ਆਰ. ਐੱਸ. ਪੁਰਾ ਕੋਲ ਗੋਂਡਲਾ ਪਿੰਡ ਵਿਚ ਸਵੇਰੇ ਕਰੀਬ ਸਵਾ 8 ਵਜੇ ਡਰਾਈਵਰ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜੋ ਹਾਦਸੇ ਦਾ ਸ਼ਿਕਾਰ ਹੋ ਗਈ।
ਮੌਕੇ 'ਤੇ ਮੌਜੂਦ ਚਸ਼ਮਦੀਦ ਗਵਾਹਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਕਾਰ ਸੜਕ 'ਤੇ ਫਿਸਲ ਗਈ ਅਤੇ ਕਈ ਵਾਰ ਪਲਟੀਆਂ ਖਾਂਦੇ ਹੋਏ ਦਰੱਖਤਾਂ ਨਾਲ ਟਕਰਾਈ। ਪੁਲਸ ਮੁਤਾਬਕ ਹਾਦਸੇ ਵਿਚ 48 ਸਾਲਾ ਗੁਰਦਾਸ ਚੰਦ ਅਤੇ 45 ਸਾਲਾ ਰਾਜਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਜ਼ਖਮੀ ਕੁਲਦੀਪ ਕੁਮਾਰ (45) ਹਸਪਤਾਲ ਵਿੱਚ ਦਮ ਤੋੜ ਗਿਆ। ਉਨ੍ਹਾਂ ਨੇ ਦੱਸਿਆ ਕਿ ਤਿੰਨ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
ਬਿਹਾਰ ਦਾ ਇਕ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ
NEXT STORY