ਸ਼੍ਰੀਨਗਰ/ਹਿਮਾਚਲ ਪ੍ਰਦੇਸ਼— ਉੱਤਰ ਭਾਰਤ ਦੇ ਪਹਾੜਾਂ 'ਤੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਬਰਫਬਾਰੀ ਹੋਈ। ਇਸ ਸਾਲ ਜਨਵਰੀ 'ਚ ਇਹ 5ਵੀਂ ਵਾਰ ਹੈ, ਜਦੋਂ ਇੱਥੇ ਬਰਫਬਾਰੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪਰਦੇਸ਼ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਬਰਫਬਾਰੀ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਤਰਾਖੰਡ 'ਚ ਵੀ ਮੌਸਮ ਖਰਾਬ ਹੋਣ ਦਾ ਅਨੁਮਾਨ ਹੈ। 24 ਤੋਂ 26 ਜਨਵਰੀ ਦਰਮਿਆਨ ਇਕ ਵਾਰ ਫਿਰ ਬਰਫ਼ਬਾਰੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਗਣਤੰਤਰ ਦਿਵਸ ਤੋਂ ਪਹਿਲਾਂ ਛੁੱਟੀਆਂ ਦਰਮਿਆਨ ਬਰਫਬਾਰੀ ਦਾ ਮਜ਼ਾ ਲੈਣ ਲਈ ਨਿਕਲਣ ਵਾਲੇ ਲੋਕ ਉਤਰਾਖੰਡ ਅਤੇ ਖਾਸ ਤੌਰ 'ਤੇ ਹਿਮਾਚਲ ਪ੍ਰਦੇਸ਼ ਦਾ ਰੁਖ ਕਰਨ ਦੀ ਸੋਚ ਰਹੇ ਹਨ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਖੇਤਰੀ ਕੇਂਦਰ ਦੇ ਮੁਖੀ ਬੀ.ਪੀ. ਯਾਦਵ ਦਾ ਕਹਿਣਾ ਹੈ,''ਅਸੀਂ ਜੰਮੂ-ਕਸ਼ਮੀਰ 'ਚ ਸ਼ਨੀਵਾਰ ਤੋਂ ਮੰਗਲਵਾਰ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਬਹੁਤ ਭਾਰੀ ਬਰਫ਼ਬਾਰੀ ਅਤੇ ਬਾਰਸ਼ ਦਾ ਖਦਸ਼ਾ ਹੈ। ਉਤਰਾਖੰਡ ਲਈ ਸੋਮਵਾਰ ਅਤੇ ਮੰਗਲਵਾਰ ਨੂੰ ਹਲਕੇ ਪੱਧਰ ਦਾ ਅਲਰਟ ਜਾਰੀ ਕੀਤਾ ਗਿਆ ਹੈ।''
ਉੱਤਰੀ ਭਾਰਤ 'ਚ ਗਰਮੀ ਦੇ ਮਹੀਨਿਆਂ 'ਚ ਪਾਣੀ ਦੀ ਉਪਲੱਬਧਤਾ ਲਈ ਚੰਗੀ ਬਰਫ਼ਬਾਰੀ ਕਾਫੀ ਅਹਿਮ ਹੈ। ਹਿਮਾਲਿਆ ਦੀਆਂ ਨਦੀਆਂ ਲਈ ਬਰਫ਼ ਪਾਣੀ ਦਾ ਪ੍ਰਮੁੱਖ ਸਰੋਤ ਹੈ। ਇਸੇ ਨਾਲ ਉੱਤਰੀ ਮੈਦਾਨੀ ਇਲਾਕਿਆਂ ਦੀ ਲੋੜ ਪੂਰੀ ਹੁੰਦੀ ਹੈ। ਜੇਕਰ ਫਰਵਰੀ ਅਤੇ ਮਾਰਚ 'ਚ 2 ਤੋਂ 3 ਵਾਰ ਹੋਰ ਬਰਫ਼ਬਾਰੀ ਹੋ ਗਈ ਤਾਂ ਗਰਮੀ ਆਉਣ ਤੱਕ ਨਦੀਆਂ 'ਚ ਪਾਣੀ ਦਾ ਪ੍ਰਵਾਹ ਕਾਫੀ ਵਧ ਰਹੇਗਾ।''
ਦਿੱਲੀ ਦੀ ਹਵਾ 'ਬੇਹੱਦ ਖਰਾਬ', ਸੰਘਣੀ ਧੁੰਦ ਕਾਰਨ 9 ਟਰੇਨਾਂ ਲੇਟ
NEXT STORY