ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਐਤਵਾਰ ਦੀ ਸਵੇਰ ਨੂੰ ਹਵਾ ਦੀ ਗੁਣਵੱਤਾ 'ਬੇਹੱਦ ਖਰਾਬ' ਦਰਜ ਕੀਤੀ ਗਈ। ਅਗਲੇ ਕੁਝ ਦਿਨਾਂ ਵਿਚ ਹਵਾ ਦੀ ਗੁਣਵੱਤਾ ਹੋਰ ਖਰਾਬ ਹੋਣ ਦੀ ਉਮੀਦ ਹੈ। ਸੰਘਣੀ ਧੁੰਦ ਕਾਰਨ 9 ਟਰੇਨਾਂ ਲੇਟ ਚਲ ਰਹੀਆਂ ਹਨ। ਦਿੱਲੀ ਵਿਚ ਏਅਰ ਕੁਆਲਿਟੀ ਲੈਵਲ 369 ਦਰਜ ਕੀਤਾ ਗਿਆ, ਜੋ ਕਿ ਬੇਹੱਦ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਸਿਸਟਮ ਆਫ ਏਅਰ ਕੁਆਲਿਟੀ ਨੇ ਦਿੱਲੀ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਹਾਲ ਹਰ ਤਰ੍ਹਾਂ ਦੀਆਂ ਬਾਹਰੀ ਸਰੀਰਕ ਗਤੀਵਿਧੀਆਂ ਤੋਂ ਦੂਰ ਰਹਿਣ। ਇਸ ਤੋਂ ਇਲਾਵਾ ਅਸਥਮਾ ਦੇ ਮਰੀਜ਼ਾਂ ਨੂੰ ਦਵਾਈ ਲੈਂਦੇ ਰਹਿਣ ਨੂੰ ਕਿਹਾ ਹੈ। ਗੰਦਲੀ ਹਵਾ ਕਾਰਨ ਖੰਘ, ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ ਤਾਂ ਕਿਸੇ ਤਰ੍ਹਾਂ ਦੀ ਸਰੀਰਕ ਗਤੀਵਿਧੀਆਂ ਨੂੰ ਰੋਕ ਦੇਣ।

ਜੇਕਰ ਏਅਰ ਕੁਆਲਿਟੀ ਲੈਵਲ ਦੀ ਗੱਲ ਕੀਤੀ ਜਾਵੇ ਤਾਂ 51 ਤੋਂ 100 ਵਿਚਾਲੇ 'ਤਸੱਲੀਬਖਸ਼' ਮੰਨਿਆ ਜਾਂਦਾ ਹੈ। 101 ਤੋਂ 200 ਵਿਚਾਲੇ 'ਮੱਧ ਸ਼੍ਰੇਣੀ', 201 ਅਤੇ 300 ਵਿਚਾਲੇ 'ਖਰਾਬ', 301 ਤੋਂ 400 ਵਿਚਾਲੇ 'ਬਹੁਤ ਖਰਾਬ' ਜਦਕਿ 401 ਅਤੇ 500 ਵਿਚਾਲੇ ਹਵਾ ਕੁਆਲਿਟੀ ਲੈਵਲ ਬਹੁਤ ਹੀ 'ਗੰਭੀਰ ਸ਼੍ਰੇਣੀ' ਵਿਚ ਮੰਨਿਆ ਜਾਂਦਾ ਹੈ।
ਪੋਸਟ ਗ੍ਰੈਜੂਏਟ ਪਾਸ ਲਈ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ
NEXT STORY