ਨਵੀਂ ਦਿੱਲੀ, (ਭਾਸ਼ਾ)- ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਕੇਰਲ ’ਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ’ਚ ਇਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ ’ਚ ਦਲੀਲ ਦਿੱਤੀ ਗਈ ਹੈ ਕਿ ਇਹ ਪ੍ਰਕਿਰਿਆ ਪੂਰੇ ਸੂਬੇ ’ਚ ਪਹਿਲਾਂ ਹੀ ਚੱਲ ਰਹੀ ਸਥਾਨਕ ਸੰਸਥਾ ਚੋਣ ਪ੍ਰਕਿਰਿਆ ਦੇ ਬਰਾਬਰ ਨਹੀਂ ਚੱਲ ਸਕਦੀ। ਪਟੀਸ਼ਨ ਰਾਹੀਂ ਚੋਣ ਕਮਿਸ਼ਨ ਵੱਲੋਂ 27 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਨੇ ਐੱਸ. ਆਈ. ਆਰ. ਪ੍ਰਕਿਰਿਆ ਸ਼ੁਰੂ ਕੀਤੀ ਸੀ।
ਇਸ ਦੌਰਾਨ ਕੇਰਲ ’ਚ ਬੂਥ-ਪੱਧਰ ਦੇ ਅਧਿਕਾਰੀਆਂ ਨੇ ਸੋਮਵਾਰ ਕੰਮ ਦਾ ਬਾਈਕਾਟ ਕੀਤਾ। ਇਸ ਕਾਰਨ ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ’ਚ ਵਿਘਨ ਪਿਆ। ਕਥਿਤ ਤੌਰ ’ਤੇ ਕੰਮ ਦੇ ਤਣਾਅ ਕਾਰਨ ਇਕ ਅਧਿਕਾਰੀ ਨੇ ਐਤਵਾਰ ਖੁਦਕੁਸ਼ੀ ਕਰ ਲਈ ਸੀ।
ਦੂਜੇ ਪਾਸੇ ਤਾਮਿਲਨਾਡੂ ’ਚ ਵੀ ਫੈਡਰੇਸ਼ਨ ਆਫ ਐਸੋਸੀਏਸ਼ਨਜ਼ ਆਫ ਰੈਵੇਨਿਊ ਇੰਪਲਾਈਜ਼ ਦੇ ਮੈਂਬਰ ਕੰਮ ਦੇ ਵਧੇਰੇ ਬੋਝ, ਨਾਕਾਫ਼ੀ ਮਨੁੱਖੀ ਸ਼ਕਤੀ, ਸਮਾਂ ਹੱਦ ਦੇ ਦਬਾਅ ਤੇ ਨਾਕਾਫ਼ੀ ਸਿਖਲਾਈ ਤੇ ਫੰਡਿੰਗ ਦੇ ਵਿਰੋਧ ’ਚ ਮੰਗਲਵਾਰ ਤੋਂ ਵਿਸ਼ੇਸ਼ ਤੀਬਰ ਸੋਧ ਨਾਲ ਸਬੰਧਤ ਕੰਮ ਦਾ ਬਾਈਕਾਟ ਕਰਨਗੇ।
ਬੰਜੀ ਜੰਪਿੰਗ ਦੌਰਾਨ ਕੁੜੀ ਨੂੰ ਪਿਆ ਦਿਲ ਦਾ ਦੌਰਾ! ਬੇਹੋਸ਼ੀ ਦੀ ਹਾਲਤ 'ਚ ਹਵਾ 'ਚ ਝੂਲਦੀ ਰਹੀ, ਵੀਡੀਓ ਵਾਇਰਲ
NEXT STORY