ਬਾਰਾਮੂਲਾ- ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਲਾਗਾਤਰ ਦੂਜੀ ਜਿੱਤ ਕੀਤੀ ਹੈ। ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਜੰਮੂ-ਕਸ਼ਮੀਰ 'ਚ ਵੀ ਫੈਨਜ਼ ਨੇ ਜਸ਼ਨ ਮਨਾਇਆ। ਬਾਰਾਮੂਲਾ 'ਚ ਭਾਰਤ ਦੀ ਜਿੱਤ ਤੋਂ ਬਾਅਦ ਤਿਰੰਗਾ ਲਹਿਰਾਇਆ ਗਿਆ ਅਤੇ ਪਟਾਕੇ ਚਲਾਏ ਗਏ। ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 241 ਦੌੜਾਂ ਬਣਾਈਆਂ। ਟੀਚੇ ਪੂਰਾ ਕਰਨ ਉਤਰੀ ਟੀਮ ਇੰਡੀਆ ਨੇ 45 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਚੈਂਪੀਅਨਜ਼ ਟਰਾਫੀ 'ਚ ਪਾਕਿਸਤਾਨ ਨੂੰ ਹਰਾ ਕੇ ਟੀਮ ਇੰਡੀਆ ਨੇ ਆਪਣੀ 8 ਸਾਲ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਊਧਮਪੁਰ 'ਚ ਵੀ ਜਸ਼ਨ ਮਨਾਏ ਗਏ। ਇਕ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ, ਅੱਜ ਅਸੀਂ ਵਿਰਾਟ ਕੋਹਲੀ ਕਰ ਕੇ ਜਿੱਤੇ ਹਾਂ। ਉਹ ਸੱਚਮੁੱਚ ਕਿੰਗ ਕੋਹਲੀ ਹੈ! ਪਾਕਿਸਤਾਨ ਸਾਨੂੰ ਕਦੇ ਨਹੀਂ ਹਰਾ ਸਕਦਾ।
ਟੀਮ ਇੰਡੀਆ ਦੀ ਇਸ ਜਿੱਤ ਨਾਲ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਦੇਸ਼ ਭਰ 'ਚ ਪਟਾਕਿਆਂ ਦੀਆਂ ਆਵਾਜ਼ਾਂ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਦੀ ਗੂੰਜ ਹੈ। ਕ੍ਰਿਕਟ ਫੈਨਜ਼ ਇਸ ਜਿੱਤ ਨੂੰ ਦੀਵਾਲੀ ਦੀ ਤਰ੍ਹਾਂ ਮਨ੍ਹਾਂ ਰਹੇ ਹਨ। ਦਿੱਲੀ, ਲਖਨਊ, ਗਾਜ਼ੀਆਬਾਦ, ਮੁੰਬਈ, ਨਾਗਪੁਰ, ਪੁਣੇ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫੈਨਜ਼ ਤਿਰੰਗਾ ਲਹਿਰਾ ਕੇ ਸੜਕਾਂ 'ਤੇ ਭਾਰਤ ਮਾਤਾ ਦੇ ਜੈਕਾਰਿਆਂ ਲਗਾ ਰਹੇ ਹਨ। ਪਟਾਕੇ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਾਪੇ ਖ਼ਿਲਾਫ਼ ਮੁਹਿੰਮ : PM ਮੋਦੀ ਨੇ ਆਨੰਦ ਮਹਿੰਦਰਾ ਤੇ ਉਮਰ ਅਬਦੁੱਲਾ ਸਣੇ 10 ਲੋਕਾਂ ਨੂੰ ਕੀਤਾ ਨਾਮਜ਼ਦ
NEXT STORY