ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 686ਵਾਂ ਟਰੱਕ ਰਵਾਨਾ ਕੀਤਾ। ਇਹ ਟਰੱਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਸ਼ਹੀਦੀ ਦਿਵਸ ’ਤੇ ਪੰਜਾਬ ਕੇਸਰੀ ਲੁਧਿਆਣਾ ਦੇ ਪ੍ਰਤੀਨਿਧੀ ਦਿਨੇਸ਼ ਸੋਨੂੰ ਦੇ ਸਹਿਯੋਗ ਨਾਲ ਸ਼੍ਰੀ ਰਘੂਨਾਥ ਹਸਪਤਾਲ ਦੇ ਸਕੱਤਰ ਰਜਨੀਸ਼ ਜੈਨ ਬਾਟਾ, ਸੰਵੇਦਨਾ ਟਰੱਸਟ ਦੇ ਚੇਅਰਮੈਨ ਸੁਭਾਸ਼ ਗੁਪਤਾ, ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਅਜੀਤ ਸਿੰਗਲਾ ਨੇ ਭੇਟ ਕੀਤਾ।
ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਰਜਨੀਸ਼ ਜੈਨ ਬਾਟਾ, ਸੁਭਾਸ਼ ਗੁਪਤਾ, ਅਜੀਤ ਸਿੰਗਲਾ, ਅਸ਼ਵਨੀ ਜੈਨ, ਬਲਵੀਰ ਗੁਪਤਾ, ਨਵੀਨ ਅਗਰਵਾਲ, ਭੁਪਿੰਦਰ ਰੌਕੀ, ਰਜਿੰਦਰ ਸ਼ਰਮਾ, ਅਵਿਨਾਸ਼ ਸਿੱਕਾ, ਅਸ਼ਵਨੀ ਜੋਸ਼ੀ, ਹਿਤੇਸ਼ ਗੁਪਤਾ, ਪ੍ਰਤੀਨਿਧੀ ਦਿਨੇਸ਼ ਸੋਨੂੰ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।
ਧਰਮ ਪਰਿਵਰਤਨ ਇਕ ਗੰਭੀਰ ਮੁੱਦਾ, ਇਸ ਨੂੰ ਸਿਆਸੀ ਰੰਗ ਨਾ ਦਿਓ: SC
NEXT STORY