ਨਵੀਂ ਦਿੱਲੀ : ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਪੰਜਾਬ ਦੀ ਡਰਾਫਟ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਰਾਘਵ ਚੱਢਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹਾ ਸਿਆਸੀ ਬਦਲਾਖੋਰੀ ਕਾਰਨ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਰਿਕਾਰਡ ਵਿੱਚ ਉਸਦਾ ਨਾਮ 'ਸਥਾਈ ਤੌਰ 'ਤੇ ਤਬਦੀਲ' ਸ਼੍ਰੇਣੀ ਵਿੱਚ ਦਰਜ ਹੈ। ਉਸ ਸਬੰਧ ਵਿਚ ਰਾਘਵ ਨੇ ਕਿਹਾ, "ਮੈਂ ਪੰਜਾਬ ਤੋਂ ਰਾਜ ਸਭਾ ਦਾ ਮੌਜੂਦਾ ਮੈਂਬਰ ਹਾਂ। ਮੇਰਾ ਵੋਟਰ ਆਈਡੀ ਪੰਜਾਬ ਦੇ ਮੋਹਾਲੀ ਵਿੱਚ ਰਜਿਸਟਰਡ ਹੈ। ਫਿਰ ਵੀ, ਮੇਰਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਿਫਟ ਕੀਤਾ ਹੋਇਆ ਦਿਖਾਇਆ ਗਿਆ ਹੈ।"
ਇਹ ਵੀ ਪੜ੍ਹੋ : ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ "ਸ਼ਿਫਟ" ਸ਼੍ਰੇਣੀ ਵਿੱਚ ਰੱਖਣ ਦਾ ਆਧਾਰ ਸਮਝ ਤੋਂ ਬਾਹਰ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੌਜੂਦਾ ਸੂਚੀ ਅਜੇ ਅੰਤਿਮ ਨਹੀਂ ਹੈ ਅਤੇ ਉਹ SIR ਅਧੀਨ ਉਪਲਬਧ ਕਾਨੂੰਨੀ ਅਤੇ ਪ੍ਰਸ਼ਾਸਕੀ ਉਪਚਾਰਾਂ ਦੀ ਵਰਤੋਂ ਕਰ ਰਹੇ ਹਨ। ਵੋਟਰ ਸੂਚੀ ਵਿੱਚੋਂ ਨਾਮ ਹਟਾਏ ਜਾਣ ਦੀ ਜਾਣਕਾਰੀ ਮਿਲਣ 'ਤੇ ਰਾਘਵ ਚੱਢਾ ਨੇ ਇਸਨੂੰ ਸਿਰਫ਼ ਤਕਨੀਕੀ ਜਾਂ ਕਲੈਰੀਕਲ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : 5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ
NEXT STORY