ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ’ਤੇ ਮੰਤਰੀ ਮੰਡਲ ਦੀ ਸਮਿਤੀ (ਸੀ. ਸੀ. ਐੱਸ.) ਨੇ ਬੁੱਧਵਾਰ ਨੂੰ ਭਾਰਤੀ ਹਵਾਈ ਫ ੌਜ ਲਈ 70 ਐੱਚ. ਟੀ. ਟੀ.-40 ਬੇਸਿਕ ਟ੍ਰੇਨਰ ਜਹਾਜ਼ਾਂ ਦੀ 6828.36 ਕਰੋੜ ਰੁਪਏ ਵਿਚ ਖਰੀਦ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 6 ਸਾਲ ਦੀ ਮਿਆਦ ਵਿਚ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ।
ਰੱਖਿਆ ਮੰਤਰਾਲਾ ਨੇ ਕਿਹਾ ਕਿ ਸਰਕਾਰੀ ਖੇਤਰ ਦੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵਲੋਂ ਬਣਾਇਆ ਐੱਚ. ਟੀ. ਟੀ.-40 ਇਕ ਟਰਬੋਪ੍ਰਾਪ ਜਹਾਜ਼ ਹੈ, ਜਿਸ ਨੂੰ ਬਿਹਤਰ ਟਰੇਨਿੰਗ ਸਮਰੱਥਾਵਾਂ ਦੇ ਨਾਲ ਤਿਆਰ ਕੀਤਾ ਗਿਆ ਹੈ। ਸਿੰਘ ਨੇ ਕਿਹਾ ਕਿ ਜਹਾਜ਼ਾਂ ਦੀ ਖਰੀਦ ਦਾ ਫੈਸਲਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਹ ਰੱਖਿਆ ਖੇਤਰ ਵਿਚ ਭਾਰਤ ਦੀ ਆਤਮ-ਨਿਰਭਰਤਾ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਮੰਤਰਾਲਾ ਮੁਤਾਬਕ ਐੱਚ. ਟੀ. ਟੀ.-40 ਵਿਚ ਲਗਭਗ 56 ਫੀਸਦੀ ਸਵਦੇਸ਼ੀ ਸਮੱਗਰੀ ਹੈ, ਜਿਸ ਨੂੰ ਹੌਲੀ-ਹੌਲੀ ਵਧਾ ਕੇ 60 ਫੀਸਦੀ ਤੋਂ ਵੱਧ ਕੀਤਾ ਜਾਵੇਗਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਐੱਚ. ਏ. ਐੱਲ. ਆਪਣੀ ਸਪਲਾਈ ਲੜੀ ਵਿਚ ਐੱਮ. ਐੱਸ. ਐੱਮ. ਈ. ਸਮੇਤ ਨਿੱਜੀ ਖੇਤਰ ਦੇ ਨਿਰਮਾਤਾਵਾਂ ਨੂੰ ਜੋੜੇਗਾ। ਇਸ ਖ ਰੀਦ ਦੇ ਨਾਲ 100 ਤੋਂ ਵੱਧ ਐੱਮ. ਐੱਸ. ਐੱਮ. ਈ. ਵਿਚ ਲਗਭਗ 1500 ਕਰਮਚਾਰੀਆਂ ਨੂੰ ਪ੍ਰਤੱਖ ਅਤੇ ਲਗਭਗ 3000 ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਦਿੱਤਾ ਜਾ ਸਕਦਾ ਹੈ।
ਓਧਰ ਕੇਂਦਰੀ ਮੰਤਰੀ ਮੰਡਲ ਨੇ 3108.09 ਕਰੋੜ ਰੁਪਏ ਦੀ ਕੁਲ ਲਾਗਤ ਨਾਲ 3 ਕੈਡੇਟ ਟਰੇਨਿੰਗ ਬੇੜਿਆਂ ਦੀ ਖਰੀਦ ਲਈ ਇੰਜੀਨੀਅਰਿੰਗ ਅਤੇ ਿਨਰਮਾਣ ਸਮੂਹ ਲਾਰਸਨ ਐਂਡ ਟਰਬੋ ਲਿਮਟਿਡ (ਐੱਲ. ਐਂਡ ਟੀ.) ਦੇ ਨਾਲ ਇਕ ਕਰਾਰ ’ਤੇ ਹਸਤਾਖਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਿਕ ਬੇੜਿਆਂ ਦੀ ਸਪਲਾਈ 2026 ਤੋਂ ਸ਼ੁਰੂ ਹੋਣ ਵਾਲੀ ਹੈ।
ਫੌਜ ਖਰੀਦੇਗੀ 307 ਹੋਵਿਤਜਰ ਤੋਪਾਂ, ਚੀਨ-ਪਾਕਿ ਸਰਹੱਦ ’ਤੇ ਹੋਵੇਗੀ ਤਾਇਨਾਤੀ
ਰੱਖਿਆ ਖੇਤਰ ਵਿਚ ‘ਮੇਕ-ਇਨ-ਇੰਡੀਆ’ ਦੀ ਦਿਸ਼ਾ ਵਿਚ ਇਕ ਵੱਡੇ ਕਦਮ ਦੇ ਰੂਪ ਵਿਚ ਰੱਖਿਆ ਮੰਤਰਾਲਾ ਨੂੰ ਭਾਰਤੀ ਫੌਜ ਤੋਂ 307 ਉੱਨਤ ਹੋਵਿਤਜਰ ਤੋਪਾਂ ਖਰੀਦਣ ਦਾ ਪ੍ਰਸਤਾਵ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਚੀਨ ਅਤੇ ਪਾਕਿਸਤਾਨ ਦੇ ਨਾਲ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ।
ਭਾਰਤੀ ਫੌਜ ਤੋਂ 1 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਪ੍ਰਸਤਾਵ ਪ੍ਰਾਪਤ ਹੋਇਆ ਹੈ ਅਤੇ ਇਸ ’ਤੇ ਚਰਚਾ ਚੱਲ ਰਹੀ ਹੈ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਛੇਤੀ ਹੀ ਮਨਜ਼ੂਰੀ ਮਿਲਣ ਅਤੇ ਸੁਰੱਖਿਆ ’ਤੇ ਕੈਬਨਿਟ ਕਮੇਟੀ ਵਲੋਂ ਮਨਜ਼ੂਰੀ ਲਈ ਭੇਜੇ ਜਾਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਸਵਦੇਸ਼ੀ ਹੋਵਿਤਜਰ ਲਈ ਇਹ ਪਹਿਲਾ ਆਰਡਰ ਹੋਵੇਗਾ, ਜੋ ਲਗਭਗ 50 ਕਿਲੋਮੀਟਰ ਦੂਰ ਤੱਕ ਨਿਸ਼ਾਨਾ ਲਾ ਸਕਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਆਪਣੀ ਸ਼੍ਰੇਣੀ ਵਿਚ ਸਭ ਤੋਂ ਚੰਗੀ ਤੋਪ ਹੈ। ਫੌਜ ਵੱਖ-ਵੱਖ ਉਚਾਈ ਅਤੇ ਇਲਾਕਿਆਂ ਵਿਚ ਤੋਪ ਦਾ ਪ੍ਰੀਖਣ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਪਯੋਗਕਰਤਾਵਾਂ ਵਲੋਂ ਦਿੱਤੇ ਗਏ ਸੁਝਾਵਾਂ ਮੁਤਾਬਕ ਉਨ੍ਹਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਰੱਖਿਆ ਖੋਜ ਤੇ ਵਿਕਾਸ ਸੰਗਠਨ ਵਲੋਂ 2 ਨਿੱਜੀ ਫਰਮਾਂ ਟਾਟਾ ਐਡਵਾਂਸ ਸਿਸਟਮ ਅਤੇ ਭਾਰਤ ਫੋਰਜ ਗਰੁੱਪ ਦੇ ਨਾਲ ਹੋਵਿਤਜਰ ਦੀ ਤਕਨੀਕ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੀ ਚੋਣ ਨੂੰ ਲੈ ਕੇ SC ਦਾ ਵੱਡਾ ਹੁਕਮ
NEXT STORY