ਜੰਮੂ- ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਰਾਤ ਭਰ ਹੋਈ ਬਰਫ਼ਬਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੁਰਮੁਲ ਪਿੰਡ 'ਚ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿੱਸਕਣ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 270 ਕਿਲੋਮੀਟਰ ਲੰਬੇ ਰਾਜਮਾਰਗ 'ਤੇ ਸਥਿਤ ਜਵਾਹਰ ਟਨਲ (ਸੁਰੰਗ) ਦੀ ਜ਼ਮੀਨ 'ਤੇ ਬਰਫ਼ ਦੀ 9 ਇੰਚ ਦੀ ਪਰਤ ਜਮ੍ਹਾ ਹੋ ਗਈ ਹੈ ਅਤੇ ਮੋਰਗ, ਮਗੇਰਕੋਟ ਅਤੇ ਪੰਥਿਆਲ 'ਚ ਮੀਂਹ ਪੈਣ ਤੋਂ ਬਾਅਦ ਕਈ ਥਾਂਵਾਂ 'ਤੇ ਜ਼ਮੀਨ ਖਿੱਸਕਣ ਕਾਰਨ ਸੜਕ ਰੁਕ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਣਨੀਤਕ ਰੂਪ ਨਾਲ ਅਹਿਮ ਸੜਕ 'ਤੇ ਆਵਾਜਾਈ ਤੇਜ਼ੀ ਨਾਲ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੜਕ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆ ਨਾਲ ਜੋੜਦੀ ਹੈ। ਡੋਡਾ ਜ਼ਿਲ੍ਹੇ 'ਚ ਅਧਿਕਾਰੀਆਂ ਨੇ ਦੱਸਿਆ ਕਿ ਕਾਸਤੀਗੜ੍ਹ ਦੇ ਗੁਰਮੁਲ ਪਿੰਡ 'ਚ ਮੋਹਲੇਧਾਰ ਮੀਂਹ ਤੋਂ ਬਾਅਦ ਜ਼ਮੀਨ ਖਿੱਸਕ ਗਈ, ਜਿਸ ਕਾਰਨ 8 ਪਰਿਵਾਰਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਭੇਜਿਆ ਗਿਆ।
ਇਹ ਵੀ ਪੜ੍ਹੋ : ਪੁਲਵਾਮਾ 'ਚ ਅੱਤਵਾਦੀਆਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ, ਸਰਚ ਆਪਰੇਸ਼ਨ ਜਾਰੀ
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਿਵਾਰਾਂ ਨੂੰ ਰਹਿਣ ਲਈ ਸਥਾਨ ਅਤੇ ਰਾਹਤ ਸਮੱਗਰੀ ਉਪਲੱਬਧ ਕਰਵਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ 'ਤੇ ਮਰੋਗ ਅਤੇ ਮਗੇਰਕੋਟ 'ਚ ਜ਼ਮੀਨ ਖਿੱਸਕਣ ਗਈ, ਜਦੋਂ ਕਿ ਪੰਥਿਆਲ 'ਚ ਪਰਬਤ ਤੋਂ ਲਗਾਤਾਰ ਪੱਥਰ ਡਿੱਗ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੰਬੰਧਤ ਏਜੰਸੀਆਂ ਨੇ ਅਹਿਮ ਸੜਕ ਸਾਫ਼ ਕਰਨ ਲਈ ਕਰਮੀ ਅਤੇ ਮਸ਼ੀਨਾਂ ਨੂੰ ਸੇਵਾ 'ਚ ਲਗਾਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 98 ਲੱਖ ਦੇ ਪਾਰ
ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 98 ਲੱਖ ਦੇ ਪਾਰ
NEXT STORY