ਓਸਾਕਾ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਦੇ ਓਸਾਕਾ ਵਿਚ ਹਨ। ਇੱਥੇ ਪੀ.ਐੱਮ. ਮੋਦੀ ਨੇ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਇਸ ਤੋਂ ਪਹਿਲਾਂ ਮੋਦੀ ਨੇ ਜਾਪਾਨ-ਅਮਰੀਕਾ-ਭਾਰਤ (ਜੈਅ) ਦੀ ਬੈਠਕ ਵਿਚ ਹਿੱਸਾ ਲਿਆ। ਫਿਰ ਬ੍ਰਿਕਸ (BRICS ) ਦੇਸ਼ਾਂ ਨਾਲ ਗੱਲਬਾਤ ਕੀਤੀ। ਬ੍ਰਿਕਸ ਨੇਤਾਵਾਂ ਦੇ ਸਾਹਮਣੇ ਮੋਦੀ ਨੇ ਕਈ ਮੁੱਦਿਆਂ 'ਤੇ ਸਵਾਲ ਚੁੱਕੇ, ਉਨ੍ਹਾਂ ਦਾ ਜ਼ੋਰ ਅੱਤਵਾਦ ਦੇ ਮੁੱਦੇ 'ਤੇ ਰਿਹਾ।
ਤਿੰਨ-ਪੱਖੀ ਬੈਠਕ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪਹੁੰਚ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸੁਧਾਰ 'ਤੇ ਡੂੰਘੀ ਚਰਚਾ ਹੋਈ। ਜਾਪਾਨ-ਅਮਰੀਕਾ-ਭਾਰਤ ਤਿੰਨ-ਪੱਖੀ ਸਮੂਹ ਦੇ ਵਿਚ ਇਹ ਦੂਜੀ ਬੈਠਕ ਹੈ। ਬੈਠਕ ਦੌਰਾਨ ਮੋਦੀ ਨੇ ਸਮੂਹ ਵਿਚ 'ਭਾਰਤ ਦੀ ਮਹੱਤਤਾ' 'ਤੇ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਚਰਚਾ ਦਾ ਮੁੱਖ ਵਿਸ਼ਾ ਹਿੰਦ-ਪ੍ਰਸ਼ਾਂਤ ਰਿਹਾ।
ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕੀਤਾ,''ਬਿਹਤਰ ਭਵਿੱਖ ਲਈ ਵਚਨਬੱਧ ਹਾਂ। 'ਜੈਅ' ਤਿੰਨ-ਪੱਖੀ ਬੈਠਕ ਓਸਾਕਾ ਵਿਚ ਹੋਈ। ਪੀ.ਐੱਮ. ਸ਼ਿੰਜ਼ੋ ਆਬੇ ਨੇ ਨੇਤਾਵਾਂ ਦਾ ਸਵਾਗਤ ਕੀਤਾ। ਟਰੰਪ ਨੇ ਮੋਦੀ ਅਤੇ ਆਬੇ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੱਤੀ।'' ਮੋਦੀ ਨੇ ਬਾਅਦ ਵਿਚ ਟਵੀਟ ਕੀਤਾ,''ਅੱਜ 'ਜੈਅ' ਤਿੰਨ-ਪੱਖੀ ਬੈਠਕ ਸਫਲ ਰਹੀ। ਅਸ਼ੀਂ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪਹੁੰਚ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸੁਧਾਰ 'ਤੇ ਡੂੰਘੀ ਚਰਚਾ ਕੀਤੀ। ਮੈਂ ਧੰਨਵਾਦੀ ਹਾਂ ਕਿ ਆਬੇ ਅਤੇ ਟਰੰਪ ਨੇ ਆਪਣੇ ਵਿਚਾਰ ਸਾਂਝੇ ਕੀਤੇ।'' ਮੋਦੀ 6ਵੀਂ ਵਾਰ ਜੀ-20 ਸਿਖਰ ਸੰਮੇਲਨ ਵਿਚ ਸ਼ਿਰਕਤ ਕਰ ਰਹੇ ਹਨ।
ਆਬੇ ਨੇ ਵੱਖ-ਵੱਖ ਰਾਸ਼ਟਰਪਤੀਆਂ ਨਾਲ ਕੀਤੀ ਮੁਲਾਕਾਤ
ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਫਰਾਂਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਪਤੀ ਸ਼ੀ ਜਿਨਪਿੰਗ ਨੇ ਪੀ.ਐੱਮ. ਆਬੇ ਨਾਲ ਮੁਲਾਕਾਤ ਕੀਤੀ।
ਆਗਰਾ 'ਚ ਭਿਆਨਕ ਸੜਕ ਹਾਦਸਾ, ਬੱਚੇ ਸਮੇਤ 5 ਦੀ ਮੌਤ
NEXT STORY