ਨਵੀਂ ਦਿੱਲੀ - IIT-Jee Mains 2021 Exam ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ’ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇ.ਈ.ਈ. ਮੇਨਜ਼ ਦੀ ਪ੍ਰੀਖਿਆ 4 ਸੈਸ਼ਨ ਵਿੱਚ ਹੋਵੇਗੀ। ਪਹਿਲਾ ਸੈਸ਼ਨ 23 ਤੋਂ 26 ਫਰਵਰੀ 2021 ਵਿਚਾਲੇ ਹੋਵੇਗਾ। ਉਥੇ ਹੀ, ਹੋਰ ਤਿੰਨ ਸੈਸ਼ਨ ਮਾਰਚ, ਅਪ੍ਰੈਲ ਅਤੇ ਮਈ ਵਿੱਚ ਹੋਣਗੇ।
JEE Main 2021 Notification, Exam Date: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE Main 2021) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ਦੇ ਜ਼ਰੀਏ ਇਹ ਸੂਚਨਾ ਦਿੱਤੀ ਕਿ JEE Main 2021 ਲਈ ਪ੍ਰੀਖਿਆ 23 ਤੋਂ 26 ਫਰਵਰੀ ਨੂੰ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਇਹ ਪ੍ਰੀਖਿਆ ਚਾਰ ਸੈਸ਼ਨ ਅਤੇ 13 ਭਾਸ਼ਾਵਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ, ਇਸ ਤੋਂ ਇਲਾਵਾ 15 ਅੰਕ ਦੇ ਆਪਸ਼ਨਲ ਸਵਾਲ ਵਿੱਚ ਮਾਇਨਸ ਮਾਰਕਿੰਗ ਨਹੀਂ ਹੋਵੇਗੀ। ਇਹ ਸਾਰੀਆਂ ਜਾਣਕਾਰੀਆਂ ਸ਼ਾਮ 6 ਵਜੇ ਕੇਂਦਰੀ ਸਿਖਿਆ ਮੰਤਰੀ ਨੇ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਫਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿੱਚ 4 ਵਾਰ ਆਯੋਜਿਤ ਕੀਤੀ ਜਾਵੇਗੀ। ਇਸ ਵਿੱਚ ਉਮੀਦਵਾਰ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਇੱਕ ਵਾਰ ਸ਼ਾਮਲ ਹੋ ਸਕਣਗੇ।
ਦੱਸ ਦਈਏ ਕਿ ਮੰਗਲਵਾਰ ਨੂੰ, NTA ਨੇ ਅਧਿਕਾਰਿਕ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਨੂੰ ਕੁੱਝ ਹੀ ਦੇਰ ਬਾਅਦ ਹਟਾ ਲਿਆ ਗਿਆ ਸੀ। NTA ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਪ੍ਰੀਖਿਆ ਦੇ ਉਦੇਸ਼ ਨੂੰ ਅਪਲੋਡ ਕੀਤਾ ਗਿਆ ਸੀ ਇਸ ਲਈ ਇਸ ਨੂੰ ਹਟਾ ਲਿਆ ਗਿਆ। ਸਿੱਖਿਆ ਮੰਤਰੀ ਦੇ ਦੱਸੇ ਸ਼ੈਡਿਊਲ ਦੇ ਅਨੁਸਾਰ, JEE Main 2021 ਪ੍ਰੀਖਿਆ 23 ਤੋਂ 26 ਫਰਵਰੀ ਤੱਕ ਆਯੋਜਿਤ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਜੇਕਰ PM ਮੋਦੀ ਖ਼ੁਦ ਦਖ਼ਲ ਦੇਣ ਤਾਂ ਕਿਸਾਨਾਂ ਦੇ ਮੁੱਦੇ 5 ਮਿੰਟ 'ਚ ਹੋ ਸਕਦੇ ਹਨ ਹੱਲ : ਸੰਜੇ ਰਾਊਤ
NEXT STORY