ਨਵੀਂ ਦਿੱਲੀ - ਵਿੱਤੀ ਸੰਕਟ ਨਾਲ ਨਜਿੱਠਣ ਰਹੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਵੇਚਣ ਲਈ ਉਸ ਨੂੰ ਕਰਜ਼ਾ ਦੇਣ ਵਾਲੇ ਬੈਂਕ 6 ਅਪ੍ਰੈਲ ਨੂੰ ਟੈਂਡਰ ਜਾਰੀ ਕਰੇਗੀ। ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੀਆਂ ਬੈਂਕਾਂ ਦੇ ਕੰਸੋਰਟੀਅਮ ਨੇ ਵੀਰਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਇਸ ਸਬੰਧ 'ਚ ਵੀਰਵਾਰ ਨੂੰ ਉਨ੍ਹਾਂ ਦੀ ਬੈਠਕ ਹੋਈ, ਜਿਸ 'ਚ ਹਲਾਤਾਂ ਦਾ ਜਾਇਜ਼ਾ ਲਿਆ ਗਿਆ।
ਬੈਂਕ 'ਚ ਤੈਅ ਕੀਤਾ ਗਿਆ ਕਿ ਬੈਂਕਾਂ ਦੀ ਅਗਵਾਈ 'ਚ ਸਮਾਧਾਨ ਯੋਜਨਾ ਦੇ ਤਹਿਤ ਕੰਪਨੀ ਦੇ ਸ਼ੇਅਰ ਚਰਣਬੱਧ ਤਰੀਕੇ ਨਾਲ ਤੈਅ ਸਮੇਂ ਸੀਮਾ ਦੇ ਅੰਦਰ ਵੇਚੇ ਜਾਣਗੇ। ਇੰਟਰੱਸਟ ਪੱਤਰ 6 ਅਪ੍ਰੈਲ ਨੂੰ ਸ਼ੁਰੂ ਹੋਣਗੇ ਅਤੇ 9 ਅਪ੍ਰੈਲ ਨੂੰ ਇੰਟਰੱਸਟ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਹੋਵੇਗੀ। ਇਸ ਦੌਰਾਨ ਹੋਰ ਵਿਕਲਪਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ।
ਸਾਲ 2060 ਤੱਕ ਭਾਰਤ 'ਚ ਮੁਸਲਮਾਨਾਂ ਦੀ ਅਬਾਦੀ ਹੋਵੇਗੀ ਸਭ ਤੋਂ ਜ਼ਿਆਦਾ
NEXT STORY