ਮੁੰਬਈ — ਜੈੱਟ ਏਅਰਵੇਜ਼ ਨੂੰ ਜੇਕਰ ਬੈਂਕਾਂ ਕੋਲੋਂ ਵਾਇਦੇ ਦੇ ਮੁਤਾਬਕ ਹਫਤੇ ਭਰ 'ਚ 1,500 ਕਰੋੜ ਰੁਪਏ ਨਹੀਂ ਮਿਲਦੇ ਹਨ ਤਾਂ ਉਹ ਅਪ੍ਰੈਲ ਦੇ ਬਾਅਦ ਕੰਮਕਾਜ ਜਾਰੀ ਨਹੀਂ ਰੱਖ ਸਕੇਗੇ। ਇਕ ਸੂਤਰ ਨੇ ਦੱਸਿਆ ਕਿ ਕੰਪਨੀ ਦੇ ਟਾਪ ਮੈਨੇਜਮੈਂਟ ਨੇ ਅੰਦਰੂਨੀ ਅਨੁਮਾਨ 'ਚ ਇਹ ਗੱਲ ਕਹੀ ਹੈ। ਜਿਨ੍ਹਾਂ ਨਿਯਮਾਂ ਦੇ ਤਹਿਤ ਬੈਂਕਾਂ ਨੇ ਜੈੱਟ ਦਾ ਰਿਵਾਇਵਲ ਪਲਾਨ ਬਣਾਇਆ ਸੀ, ਸੁਪਰੀਮ ਕੋਰਟ ਨੇ ਉਸ ਨੂੰ ਮੰਗਲਵਾਰ ਨੂੰ ਰਿਜ਼ਰਵ ਬੈਂਕ ਨਾਲ ਜੁੜੇ ਇਕ ਫੈਸਲੇ ਵਿਚ ਰੱਦ ਕਰ ਦਿੱਤਾ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜੈੱਟ ਨੂੰ ਭਾਰੀ ਨੁਕਸਾਨ
ਏਅਰਲਾਈਨ ਕੰਪਨੀ ਦੇ ਟਾਪ ਮੈਨੇਜਮੈਂਟ ਨੇ ਇਸ ਸਿਲਸਿਲੇ 'ਚ ਬੈਂਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਤਸਵੀਰ ਸਾਫ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਲੋਨ ਡਿਫਾਲਟ 'ਤੇ ਰਿਜ਼ਰਵ ਬੈਂਕ ਦੇ ਪਿਛਲੇ ਸਾਲ 14 ਫਰਵਰੀ ਨੂੰ ਜਾਰੀ ਕੀਤੇ ਗਏ ਸਰਕੂਲਰ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਜੈੱਟ ਨੂੰ ਹੁਣ ਤੱਕ ਇਸ ਮਾਮਲੇ 'ਚ ਬੈਂਕਾਂ ਦਾ ਜਵਾਬ ਨਹੀਂ ਮਿਲਿਆ ਹੈ। ਇਸ ਦੌਰਾਨ ਜੈੱਟ ਦੇ ਸੰਸਥਾਪਕ ਨਰੇਸ਼ ਗੋਇਲ ਨੇ ਏਅਰਲਾਈਨ ਤੋਂ ਰਸਮੀ ਤੌਰ 'ਤੇ ਬਾਹਰ ਨਿਕਲਣ ਦਾ ਐਲਾਨ ਕੀਤਾ ਹੈ।
ਚੇਅਰਮੈਨ ਦੇ ਅਹੁਦੇ ਤੋਂ ਬਾਅਦ ਨਰੇਸ਼ ਗੋਇਲ ਨੇ ਛੱਡੇ ਸਾਰੇ ਅਹੁਦੇ
ਗੋਇਲ ਨੇ ਕਿਹਾ,'ਜੈੱਟ ਨੇ ਹਾਲ ਹੀ ਵਿਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਮੈਂ ਨਹੀਂ ਚਾਹੁੰਦਾ ਕਿ ਉਸ ਦਾ ਸੇਕ ਕਰਮਚਾਰੀਆਂ ਤੱਕ ਪਹੁੰਚੇ। ਉਨ੍ਹਾਂ ਦਾ ਸਿਰ ਉੱਚਾ ਰਹਿਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਜੈੱਟ ਨੂੰ ਦੁਨੀਆ ਦੀ ਬਿਹਤਰੀਨ ਏਅਰਲਾਈਨ ਕੰਪਨੀ ਬਣਾਉਣ 'ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਰਮਚਾਰੀ ਅਤੇ ਜੈੱਟ ਪਰਿਵਾਰ ਦੇ ਹਿੱਤਾਂ ਲਈ ਮੈਂ ਕੰਪਨੀ ਦਾ ਕੰਟਰੋਲ ਅਤੇ ਸਾਰੇ ਅਹੁਦੇ ਛੱਡ ਰਿਹਾ ਹਾਂ। ਗੋਇਲ ਪਹਿਲਾਂ ਹੀ ਕੰਪਨੀ ਦੇ ਚੇਅਰਮੈਨ ਅਹੁਦੇ ਅਤੇ ਬੋਰਡ ਤੋਂ ਅਸਤੀਫਾ ਦੇ ਚੁੱਕੇ ਹਨ।
ਕੰਪਨੀ ਭਾਰੀ ਸੰਕਟ 'ਚ
ਜੈੱਟ ਏਅਰਵੇਜ਼ ਭਾਰੀ ਸੰਕਟ ਵਿਚ ਹੈ। ਕੰਪਨੀ ਦੇ ਜ਼ਿਆਦਾਤਰ ਜਹਾਜ਼ ਉਡਾਣ ਨਹੀਂ ਭਰ ਰਹੇ। ਭਾਰਤ ਅਤੇ ਵਿਦੇਸ਼ੀ ਕਰਜ਼ 'ਤੇ ਉਹ ਡਿਫਾਲਟ ਕਰ ਚੁੱਕੀ ਹੈ। ਉਸਨੇ ਵੈਂਡਰਾਂ ਨੂੰ ਪੈਸਾ ਨਹੀਂ ਦਿੱਤਾ ਹੈ। ਕੰਪਨੀ ਆਪਣੇ ਕਰਮਚਾਰੀਆਂ ਨੂੰ ਲੰਮੇ ਸਮੇਂ ਤੋਂ ਤਨਖਾਹ ਦੇਣ 'ਚ ਅਸਮਰੱਥ ਹੈ। ਕੰਪਨੀ ਛਾਂਟੀ ਵੀ ਕਰ ਚੁੱਕੀ ਹੈ। ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੇ ਰੈਜ਼ੁਲੇਸ਼ਨ ਪਲਾਨ ਤਿਆਰ ਕੀਤਾ ਸੀ। ਇਸ ਦੇ ਤਹਿਤ ਉਹ ਕੰਪਨੀ ਦੇ 50.1 ਫੀਸਦੀ ਸ਼ੇਅਰ ਹਾਸਲ ਕਰਨ ਦੇ ਬਾਅਦ ਨਵੇਂ ਨਿਵੇਸ਼ਕ ਦੀ ਭਾਲ ਕਰਨਗੇ। ਸੁਪਰੀਮ ਕੋਰਟ ਦੇ ਮੰਗਲਵਾਰ ਨੂੰ ਫੈਸਲੇ ਦੇ ਬਾਅਦ ਇਸ ਪਲਾਨ 'ਤੇ ਸਵਾਲੀਆ ਨਿਸ਼ਾਲ ਲੱਗ ਗਿਆ ਹੈ। ਜੈੱਟ ਨੂੰ ਪਿਛਲੇ ਵੀਕੈਂਡ 'ਤੇ 180-200 ਕਰੋੜ ਦਾ ਕਰਜ਼ਾ ਮਿਲਿਆ ਸੀ। ਇਹ ਪੈਸਾ ਦਸੰਬਰ ਦੀ ਸੈਲਰੀ ਅਤੇ ਤੇਲ ਦਾ ਬਕਾਇਆ ਚੁਕਾਉਣ 'ਚ ਖਰਚ ਹੋ ਗਿਆ।
ਲੀਜ਼ 'ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਮੰਗ ਰਹੀਆਂ ਵੱਡਾ ਹਿੱਸਾ
ਸੂਤਰਾਂ ਨੇ ਦੱਸਿਆ ਕਿ ਜਿਹੜੀਆਂ ਕੰਪਨੀਆਂ ਤੋਂ ਜੈੱਟ ਨੇ ਪਲਾਨ ਲੀਜ਼ 'ਤੇ ਲਏ ਸਨ, ਉਨ੍ਹਾਂ ਦਾ ਭੁਗਤਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਹੁਣ ਇਹ ਕੰਪਨੀਆਂ ਬਕਾਏ ਦਾ ਵੱਡਾ ਹਿੱਸਾ ਮੰਗ ਰਹੀਆਂ ਹਨ। ਜਦੋਂ ਤੱਕ ਕੰਪਨੀ ਦੇ ਜ਼ਿਆਦਾ ਤੋਂ ਜ਼ਿਆਦਾ ਜਹਾਜ਼ ਨਹੀਂ ਉਡਣਗੇ। ਉਸ ਸਮੇਂ ਤੱਕ ਕੰਪਨੀ ਕੋਲ ਕੈਸ਼ ਵੀ ਨਹੀਂ ਵਧੇਗਾ।
ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਬਣੀ ਸਭ ਤੋਂ ਛੋਟੀ ਏਅਰਲਾਈਨ ਕੰਪਨੀ
ਦਸੰਬਰ ਵਿਚ ਕੰਪਨੀ ਕੋਲ 124 ਪਲੇਨ ਸਨ। ਇਸ ਸਾਲ ਜਨਵਰੀ ਤੱਕ ਇਹ ਕੰਪਨੀ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਕੰਪਨੀ ਸੀ ਅਤੇ ਅੱਜ ਦੇਸ਼ ਵਿਚ ਇਹ ਕੰਪਨੀ ਸਿਰਫ 15 ਪਲੇਨ ਨਾਲ ਕੰੰਮਕਾਜ ਕਰ ਰਹੀ ਹੈ। ਹੁਣ ਇਹ ਭਾਰਤ ਦੀ ਸਭ ਤੋਂ ਛੋਟੀ ਏਅਰਲਾਈਨ ਬਣ ਗਈ ਹੈ।
ਮਾਇਆਵਤੀ ਨੇ ਦਿੱਤੇ ਪੀ.ਐੱਮ. ਅਹੁਦੇ ਦੀ ਦੌੜ 'ਚ ਸ਼ਾਮਲ ਹੋਣ ਦੇ ਸੰਕੇਤ
NEXT STORY