ਹਜ਼ਾਰੀਬਾਗ- ਝਾਰਖੰਡ ਦੇ ਹਜ਼ਾਰੀਬਾਗ ’ਚ ਟਰੈਕਟਰ ਦੀ ਕਿਸ਼ਤ ਸਮੇਂ ’ਤੇ ਨਾ ਚੁਕਾ ਸਕਣ ਕਾਰਨ ਕਿਸਾਨ ਦਾ ਟਰੈਕਟਰ ਜ਼ਬਰਨ ਚੁੱਕਣ ਆਏ ਇਕ ਫਾਈਨਾਂਸ ਕੰਪਨੀ ਦੇ ਕਰਮੀਆਂ ਨੇ ਕਿਸਾਨ ਦੀ ਗਰਭਵਤੀ ਧੀ ਨੂੰ ਟਰੈਕਟਰ ਨਾਲ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਦਰਅਸਲ ਕਿਸਾਨ ਨੇ ਇਕ ਫਾਈਨਾਂਸ ਕੰਪਨੀ ਤੋਂ ਟਰੈਕਟਰ ਲਈ ਕਰਜ਼ ਲਿਆ ਸੀ, ਜਿਸ ਦੀ ਕਿਸ਼ਤ ਉਹ ਸਮੇਂ ਸਿਰ ਨਹੀਂ ਚੁੱਕਾ ਸਕਿਆ ਸੀ। ਓਧਰ ਹਜ਼ਾਰੀਬਾਗ ਦੇ ਸੀਨੀਅਰ ਪੁਲਸ ਸੁਪਰਡੈਂਟ ਮਨੋਜ ਰਤਨ ਮੁਤਾਬਕ ਇਸ ਸਿਲਸਿਲੇ ’ਚ ਫਾਈਨਾਂਸ ਕੰਪਨੀ ਦੇ ਸਥਾਨਕ ਮੈਨੇਜਰ ਸਮੇਤ 4 ਲੋਕਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਵਸੂਲੀ ਏਜੰਟ ਕਰਜ਼ ਦੀ ਕਿਸ਼ਤ ’ਚ ਦੇਰੀ ’ਤੇ ਟਰੈਕਟਰ ਜ਼ਬਤ ਕਰਨ ਆਏ ਸਨ। ਬਕਾਏ ਨੂੰ ਲੈ ਕੇ ਵਿਵਾਦ ਮਗਰੋਂ ਜ਼ਬਰਨ ਟਰੈਕਟਰ ਲੈ ਕੇ ਜਾਣ ਲੱਗੇ। ਧੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਫਾਈਨਾਂਸ ਕੰਪਨੀ ਤੋਂ ਕਰਜ਼ ਲੈ ਕੇ ਟਰੈਕਟਰ ਖਰੀਦਿਆ ਸੀ। ਦੋ ਦਿਨ ਪਹਿਲਾਂ ਹੀ ਕੰਪਨੀ ਵਲੋਂ ਮੈਸੇਜ ਆਇਆ ਕਿ ਬਕਾਇਆ ਕਿਸ਼ਤ 1,20,000 ਰੁਪਏ ਜਮਾ ਕਰੋ ਪਰ ਉਹ ਅਜਿਹਾ ਨਹੀਂ ਕਰ ਸਕੇ।
ਕਿਸਾਨ ਮੁਤਾਬਕ ਜਦੋਂ ਉਹ ਅਜਿਹਾ ਨਹੀਂ ਕਰ ਸਕੇ ਤਾਂ ਫਾਈਨਾਂਸ ਕੰਪਨੀ ਦੇ ਏਜੰਟ ਅਤੇ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਸ ਦਾ ਟਰੈਕਟਰ ਚੁੱਕ ਲਿਆ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ 27 ਸਾਲਾ ਧੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਲਪੇਟ ’ਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਚੋਣ ਬਾਂਡ : ਭਾਜਪਾ ਨੂੰ ਮਿਲਿਆ 68 ਫੀਸਦੀ ਚੰਦਾ, ਕਾਂਗਰਸ ਨੂੰ ਸਿਰਫ 11 ਫੀਸਦੀ
NEXT STORY