ਚਾਈਬਾਸਾ- ਝਾਰਖੰਡ ਪੁਲਸ ਨੇ ਸ਼ਨੀਵਾਰ ਨੂੰ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੂੰ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਚਾਈਬਾਸਾ ਪੁਲਸ ਨੇ ਦੱਸਿਆ ਕਿ ਸਕੂਲ ਦੇ ਹੌਸਟਲ ’ਚ ਰਹਿ ਰਹੀਆਂ 7 ਵਿਦਿਆਰਥਣਂ ਨੇ ਪ੍ਰਿੰਸੀਪਲ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਪੀੜਤਾਂ ਦੀ ਸ਼ਿਕਾਇਤ ’ਤੇ ਚਾਈਬਾਸਾ ਪੁਲਸ ਹਰਕਤ ’ਚ ਆਈ ਅਤੇ ਦੋਸ਼ੀ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ।
ਚਾਈਬਾਸਾ ਪੁਲਸ ਨੇ ਦੱਸਿਆ ਕਿ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੂੰ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ’ਚ ਗ੍ਰ਼ਿਫ਼ਤਾਰ ਕੀਤਾ ਗਿਆ ਹੈ। 7 ਵਿਦਿਆਰਥਣਾਂ ਨੇ ਪ੍ਰਿੰਸੀਪਲ ਬਾਰੇ ਸ਼ਿਕਾਇਤ ਕੀਤੀ ਸੀ। ਸਾਰੀਆਂ ਪੀੜਤ ਵਿਦਿਆਰਥਣਾਂ ਸਕੂਲ ਦੇ ਹੌਸਟਲ ’ਚ ਰਹਿ ਰਹੀਆਂ ਸਨ। ਪੁਲਸ ਮੁਤਾਬਕ ਦੋਸ਼ੀ ਪ੍ਰਿੰਸੀਪਲ ਸਕੂਲ ’ਚ ਪੜ੍ਹਾਉਣ ਦੇ ਨਾਲ-ਨਾਲ ਇਕ ਹੌਸਟਲ ਵੀ ਚਲਾਉਂਦਾ ਸੀ, ਜਿਸ ’ਚ ਵੱਖ-ਵੱਖ ਸਕੂਲਾਂ ਦੀਆਂ ਕੁੜੀਆਂ ਪੜ੍ਹਾਈਆਂ ਕਰਦੀਆਂ ਹਨ। ਉਹ ਕੁੜੀਆਂ ਨੂੰ ਵਰਗਲਾ ਕੇ ਆਪਣੇ ਕਮਰੇ ’ਚ ਲਿਜਾ ਕੇ ਗਲਤ ਹਰਕਤਾਂ ਕਰਦਾ ਸੀ। ਇਸ ਦਾ ਰਾਜ਼ ਉਸ ਸਮੇਂ ਖੁੱਲ੍ਹਿਆ ਜਦੋਂ ਇਕ ਬੱਚੀ ਨੂੰ ਉਸ ਦੇ ਮਾਪੇ ਗਰਮੀਆਂ ਦੀਆਂ ਛੁੱਟੀਆਂ ’ਚ ਘਰ ਲਿਜਾਉਣ ਲਈ ਆਏ ਪਰ ਪ੍ਰਿੰਸੀਪਲ ਨੇ ਪੜ੍ਹਾਈ ਕਰ ਕੇ ਜਾਣ ਨਹੀਂ ਦਿੱਤਾ।
16 ਜੂਨ 2022 ਨੂੰ ਉਕਤ ਬੱਚੀ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਦੱਸਿਆ ਕਿ ਪ੍ਰਿੰਸੀਪਲ ਹਰ ਦਿਨ ਕਿਸੇ ਨਾ ਕਿਸੇ ਕੁੜੀ ਨੂੰ ਆਪਣੇ ਕਮਰੇ ’ਚ ਲੈ ਜਾਂਦਾ ਹੈ ਅਤੇ ਉਨ੍ਹਾਂ ਨਾਲ ਗਲਤ ਹਰਕਤਾਂ ਕਰਦਾ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਅਗਲੇ ਦਿਨ ਯਾਨੀ ਕਿ 17 ਜੂਨ ਨੂੰ ਮੌਕੇ ’ਤੇ ਪਹੁੰਚ ਕੇ ਛਾਣਬੀਣ ਕੀਤੀ ਅਤੇ ਉਕਤ ਹੌਸਟਲ ਦੀਆਂ ਕੁੜੀਆਂ ਤੋਂ ਜਾਣਕਾਰੀ ਹਾਸਲ ਕੀਤੀ। ਜਦੋਂ ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨਾਲ ਗਲਤ ਹਰਕਤ ਕੀਤੀ ਜਾਂਦੀ ਹੈ ਤਾਂ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਅੱਗੇ ਕਿਹਾ ਕਿ ਦੋਸ਼ੀ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਏਅਰ ਇੰਡੀਆ ਦੀ ਫਲਾਈਟ 'ਚ ਮੁਸਾਫ਼ਰ ਦੀ ਸਿਹਤ ਵਿਗੜੀ, ਮਦਦ ਲਈ ਅੱਗੇ ਆਏ ਭਾਜਪਾ ਆਗੂ, ਬਚਾਈ ਜਾਨ
NEXT STORY