ਧਨਬਾਦ- ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਇਕ ਬਾਜ਼ਾਰ ਦੀਆਂ ਕੁਝ ਦੁਕਾਨਾਂ 'ਚ ਲੱਗੀ ਭਿਆਨਕ ਅੱਗ ਤੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਸਾਹ ਘੁੱਟਣ ਕਾਰਨ 6 ਸਾਲ ਦੀ ਬੱਚੀ ਸਣੇ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਕਰੀਬ 170 ਕਿਲੋਮੀਟਰ ਦੂਰ ਕੇਂਦੂਆ ਬਾਜ਼ਾਰ ਵਿਚ ਸੋਮਵਾਰ ਰਾਤ ਸਾਢੇ 9 ਵਜੇ ਦੀ ਹੈ।
ਅੱਗ ਇਕ ਇਮਾਰਤ ਵਿਚ ਸੁੰਦਰਤਾ ਉਤਪਾਦ ਦੀ ਦੁਕਾਨ ਵਿਚ ਲੱਗੀ, ਜੋ ਉੱਪਰੀ ਮੰਜ਼ਿਲ ਤੱਕ ਫੈਲ ਗਈ। ਇਸੇ ਮੰਜ਼ਿਲ 'ਤੇ ਦੁਕਾਨ ਦੇ ਮਾਲਕ ਸੁਭਾਸ਼ ਗੁਪਤਾ ਪਰਿਵਾਰ ਨਾਲ ਰਹਿੰਦੇ ਸਨ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਸੁਭਾਸ਼ ਦੀ ਮਾਂ ਉਮਾ ਦੇਵੀ (70), ਭੈਣ ਪ੍ਰਿਯੰਕਾ ਗੁਪਤਾ (37) ਅਤੇ ਧੀ ਸੌਮਈਆ ਗੁਪਤਾ ਉਰਫ਼ ਮੌਲੀ (6) ਦੇ ਰੂਪ ਵਿਚ ਹੋਈ ਹੈ।
ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਪੁਲਸ ਸਬ-ਇੰਸਪੈਕਟਰ ਅਰਵਿੰਦ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਿਟ ਜਾਂ ਦੀਵਾਲੀ ਉਤਸਵ ਲਈ ਜਗਾਏ ਗਏ ਦੀਵਿਆਂ ਕਾਰਨ ਲੱਗੀ ਹੋਵੇਗੀ। ਪੁਲਸ ਨੇ ਦੱਸਿਆ ਕਿ ਅੱਗ ਨਾਲ ਨੇੜੇ ਦੀਆਂ 6 ਦੁਕਾਨਾਂ ਨੂੰ ਵੀ ਨੁਕਸਾਨ ਹੋਇਆ ਅਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਭਿਆਨਕ ਸੜਕ ਹਾਦਸੇ 'ਚ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ
NEXT STORY