ਝੁੰਝੁਨੂ- ਦਲਿਤ ਲਾੜੇ ਦੀ ਬਰਾਤ ਨੂੰ 4 ਥਾਣਿਆਂ ਦੀ ਪੁਲਸ ਦੇ ਪਹਿਰੇ 'ਚ ਕੱਢੀ ਗਈ। ਬਰਾਤ ਦੌਰਾਨ ਲਾੜੇ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ 60 ਪੁਲਸ ਮੁਲਾਜ਼ਮ ਤਾਇਨਾਤ ਸਨ। ਮੇਹਾੜਾ ਪੁਲਸ ਸਟੇਸ਼ਨ ਦੇ ਅਧਿਕਾਰੀ ਭਜਨਾਰਾਮ ਨੇ ਕਿਹਾ ਕਿ ਦਲਿਤ ਲਾੜੇ ਨੂੰ ਘੋੜੀ 'ਤੇ ਨਾ ਬੈਠਣ ਦੇਣ ਬਾਰੇ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ, ਪੁਲਸ 2 ਦਿਨ ਪਹਿਲਾਂ ਉੱਥੇ ਪਹੁੰਚੀ ਅਤੇ ਕੁਝ ਲੋਕਾਂ ਨੂੰ ਰੋਕ ਦਿੱਤਾ। ਬਰਾਤ ਦੌਰਾਨ ਸੁਰੱਖਿਆ ਲਈ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੋਇਆ। ਇਹ ਮਾਮਲਾ ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਭਜਨਾਰਾਮ ਨੇ ਦੱਸਿਆ,''15 ਫਰਵਰੀ ਨੂੰ ਗੋਵਿੰਦਾਸਪੁਰਾ ਦੇ ਰਾਕੇਸ਼ ਕੁਮਾਰ ਪੁੱਤਰ ਮਦਨਲਾਲ ਦਾ ਵਿਆਹ ਸੀ। 9 ਫਰਵਰੀ ਨੂੰ ਰਾਕੇਸ਼ ਦਾ ਲਗਨ-ਟਿੱਕਾ ਦਾ ਪ੍ਰੋਗਰਾਮ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਪਰਿਵਾਰ ਦੇ ਲੋਕਾਂ ਨੂੰ ਵਿਆਹ ਦੇ ਦਿਨ ਰਾਕੇਸ਼ ਦੀ ਬਰਾਤ ਘੋੜੀ 'ਤੇ ਨਹੀਂ ਕੱਢਣ ਦੀ ਧਮਕੀ ਦਿੱਤੀ ਸੀ।'' ਇਸ 'ਤੇ ਮਦਨਲਾਲ ਨੇ ਉਸੇ ਦਿਨ ਮੇਹਾੜਾ ਥਾਣੇ 'ਚ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਪਿੰਡ 'ਚ ਪਹੁੰਚ ਕੇ 15 ਤੋਂ ਵੱਧ ਲੋਕਾਂ ਨੂੰ ਪਾਬੰਦ ਕੀਤਾ ਸੀ। ਥਾਣਾ ਅਧਿਕਾਰੀ ਭਜਨਾਰਾਮ ਨੇ ਦੱਸਿਆ,''ਇਸ ਤੋਂ ਬਾਅਦ ਪਰਿਵਾਰ ਵਾਲਿਆਂ ਝਗੜੇ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਝੁੰਝੁਨੂੰ ਐੱਸ.ਪੀ. ਸ਼ਰਦ ਚੌਧਰੀ ਕੋਲ ਪਹੁੰਚੇ ਅਤੇ ਸੁਰੱਖਿਆ ਦੀ ਮੰਗ ਕੀਤੀ। ਐੱਸ.ਪੀ. ਨੇ ਸ਼ਨੀਵਾਰ ਨੂੰ ਮੇਹਾੜਾ, ਖੇਤੜੀ, ਖੇਤੜੀ ਨਗਰ ਅਤੇ ਬਬਾਈ ਥਾਣੇ ਨਾਲ ਪੁਲਸ ਲਾਈਨ ਤੋਂ ਕਿਊਆਰਟੀ ਟੀਮ ਸਣੇ 60 ਜਵਾਨਾਂ ਨੂੰ ਪਿੰਡ 'ਚ ਤਾਇਨਾਤ ਕੀਤਾ।'' ਸ਼ਨੀਵਾਰ ਸ਼ਾਮ ਕਰੀਬ 4 ਵਜੇ ਪੁਲਸ ਦੀ ਸਖ਼ਤ ਸੁਰੱਖਿਆ ਵਿਚਾਲੇ ਬਰਾਤ ਕੱਢੀ ਗਈ। ਲਾੜਾ ਘੋੜੀ 'ਤੇ ਸਵਾਰ ਹੋ ਕੇ ਪਿੰਡ 'ਚ ਘੁੰਮਿਆ। ਇਸ ਤੋਂ ਬਾਅਦ ਬਰਾਤ ਹਰਿਆਣਾ 'ਚ ਨਾਰਨੌਲ ਦੇ ਸ਼ੋਭਾਪੁਰ ਲਈ ਰਵਾਨਾ ਹੋਈ। ਪੂਰਾ ਪ੍ਰੋਗਰਾਮ ਸ਼ਾਂਤੀਪੂਰਵਕ ਸੰਪੰਨ ਹੋਇਆ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CISF 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY