ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ 10ਵੀਂ ਪਾਸ ਅਤੇ ITI ਸਰਟੀਫਿਕੇਟ ਹੈ, ਤਾਂ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ (BHEL) 'ਚ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਇਸ ਦੇ ਲਈ BHEL ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜੋ ਵੀ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ BHEL ਦੀ ਅਧਿਕਾਰਤ ਵੈੱਬਸਾਈਟ hwr.bhel.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਇੰਜੀਨੀਅਰਿੰਗ, ਨਿਰਮਾਣ, ਸਰਵਿਸਿੰਗ, ਨਿਰਮਾਣ, ਡਿਜ਼ਾਈਨ ਅਤੇ ਹੋਰ ਖੇਤਰਾਂ ਵਿਚ ਭਰਤੀ ਕੀਤੀ ਜਾਵੇਗੀ।
ਅਹੁਦਿਆਂ ਦਾ ਵੇਰਵਾ
BHEL ਭਰਤੀ 2024 ਦੇ ਤਹਿਤ ਕੁੱਲ 170 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਖ਼ 14 ਜੂਨ ਹੈ।
ਵਿੱਦਿਅਕ ਯੋਗਤਾ
ਜਿਹੜੇ ਉਮੀਦਵਾਰ BHEL ਵਿਚ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ NCVT ਸੰਸਥਾ ਵਲੋਂ ਮਾਨਤਾ ਪ੍ਰਾਪਤ 'ITI ਕੋਰਸ' ਪੂਰਾ ਕੀਤਾ ਹੋਣਾ ਚਾਹੀਦਾ ਹੈ।
ਉਮਰ ਹੱਦ
ਜਨਰਲ ਸ਼੍ਰੇਣੀ - 18 ਸਾਲ ਤੋਂ 27 ਸਾਲ
OBC- 18 ਸਾਲ ਤੋਂ 30 ਸਾਲ
SC/ST- 18 ਸਾਲ ਤੋਂ 32 ਸਾਲ
ਇਸ ਤਰ੍ਹਾਂ BHEL 'ਚ ਚੋਣ ਹੋਵੇਗੀ
ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ (BHEL), ਹਰਿਦੁਆਰ ਵਿਚ ਟਰੇਡ ਅਪ੍ਰੈਂਟਿਸ ਸਿਖਲਾਈ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿਚ ਹਾਜ਼ਰ ਹੋਣਾ ਪਵੇਗਾ। ਰਿਜਲਟ ਅਤੇ ਤੁਹਾਡੇ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਵੇਗਾ।
ਇਸ ਤਰ੍ਹਾਂ ਕਰੋ ਅਪਲਾਈ
BHEL ਦੀ ਅਧਿਕਾਰਤ ਵੈੱਬਸਾਈਟ hwr.bhel.com 'ਤੇ ਜਾਓ।
ਉੱਪਰ ਸੱਜੇ ਪਾਸੇ ਜਾਓ ਅਤੇ 'ਕਰੀਅਰਜ਼' ਸੈਕਸ਼ਨ 'ਤੇ ਕਲਿੱਕ ਕਰੋ।
BHEL ਅਪ੍ਰੈਂਟਿਸਸ਼ਿਪ ਭਰਤੀ 2024 ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਪਹਿਲਾਂ ਰਜਿਸਟਰਡ ਕਰਨਾ ਹੋਵੇਗਾ।
ਇਸ ਤੋਂ ਬਾਅਦ ਦਿੱਤੇ ਗਏ ਫਾਰਮ ਨੂੰ ਭਰੋ।
ਫਿਰ ਆਪਣੇ ਦਸਤਾਵੇਜ਼ ਅਪਲੋਡ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਯੋਗ ਨੂੰ ਜੀਵਨ ਦਾ ਅਭਿੰਨ ਅੰਗ ਬਣਾਓ, ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਕਰੋ ਉਤਸ਼ਾਹਤ : PM ਮੋਦੀ
NEXT STORY