ਜੰਮੂ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਦਾ ਐਤਵਾਰ ਨੂੰ ਜੰਮੂ ਦਾ ਤੈਅ ਦੌਰਾਨ 'ਖ਼ਰਾਬ ਮੌਸਮ' ਕਾਰਨ ਰੱਦ ਕਰ ਦਿੱਤਾ ਗਿਆ। ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਨਾ ਨੇ ਖ਼ਰਾਬ ਦ੍ਰਿਸ਼ਤਾ ਕਾਰਨ ਜੰਮੂ ਹਵਾਈ ਅੱਡੇ 'ਤੇ ਨੱਢਾ ਦੀ ਉਡਾਣ ਦੇ ਉਤਰਨ 'ਚ ਅਸਫ਼ਲ ਰਹਿਣ ਤੋਂ ਬਾਅਦ ਉਨ੍ਹਾਂ ਦਾ ਜੰਮੂ ਦੌਰਾ ਰੱਦ ਹੋਣ ਦੀ ਪੁਸ਼ਟੀ ਕੀਤੀ। ਨੱਢਾ ਇਕ ਦਿਨਾ ਦੌਰੇ 'ਤੇ ਜੰਮੂ ਪਹੁੰਚਣ ਵਾਲੇ ਸਨ। ਉਹ ਇੱਥੇ ਇਤਿਹਾਸਕ ਰਘੁਨਾਥ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਨਾਲ ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ 'ਤੇ ਚਰਚਾ ਕਰਨ ਵਾਲੇ ਸਨ।
ਇਹ ਵੀ ਪੜ੍ਹੋ : ਸੀਤ ਲਹਿਰ ਦੇ ਕਹਿਰ ਦਰਮਿਆਨ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਧਾਈਆਂ ਗਈਆਂ ਛੁੱਟੀਆਂ
ਹਵਾਈ ਅੱਡੇ 'ਤੇ ਮੌਜੂਦ ਰੈਨਾ ਨੇ ਦੱਸਿਆ,''ਹਵਾਈ ਅੱਡੇ 'ਤੇ ਖ਼ਰਾਬ ਦ੍ਰਿਸ਼ਤਾ ਕਾਰਨ ਭਾਜਪਾ ਪ੍ਰਧਾਨ ਨੂੰ ਜੰਮੂ ਦੌਰਾ ਰੱਦ ਕਰਨਾ ਪਿਆ। ਹਾਲਾਂਕਿ ਉਹ ਜਲਦ ਹੀ ਡਿਜੀਟਲ ਮਾਧਿਅਮ ਨਾਲ ਸੀਨੀਅਰ ਨੇਤਾਵਾਂ ਨਾਲ ਬੈਠਕ ਕਰਨਗੇ।'' ਰੈਨਾ ਨੇ ਰਘੁਨਾਥ ਮੰਦਰ 'ਚ ਵੀ ਜਾ ਕੇ ਇੰਤਜ਼ਾਰ ਕਰ ਰਹੇ ਵਰਕਰਾਂ ਨੂੰ ਨੱਢਾ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਮੈਂ ਪਾਰਟੀ ਵਰਕਰਾਂ ਨੂੰ ਸਲਾਮ ਕਰਦਾ ਹਾਂ, ਜੋ ਖ਼ਰਾਬ ਮੌਸਮ ਦੇ ਬਾਵਜੂਦ ਪਾਰਟੀ ਪ੍ਰਧਾਨ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਲਈ ਹਵਾਈ ਅੱਡੇ ਅਤੇ ਇਤਿਹਾਸਕ ਰਘੁਨਾਥ ਮੰਦਰ 'ਚ ਵੱਡੀ ਗਿਣਤੀ 'ਚ ਪਹੁੰਚੇ।'' ਉਤਸਾਹਿਤ ਭਾਜਪਾ ਵਰਕਰ ਸਵੇਰ ਤੋਂ ਹੀ ਇੰਤਜ਼ਾਰ ਕਰਦੇ ਰਹੇ ਪਰ ਬਾਅਦ 'ਚ ਦੌਰਾ ਰੱਦ ਹੋਣ ਦੀ ਸੂਚਨਾ ਮਿਲਣ 'ਤੇ ਉਹ ਨਿਰਾਸ਼ ਹੋ ਕੇ ਪਰਤ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲਾ ਬੱਚੀ ਨੇ ਹੋਸ਼ ’ਚ ਕਰਵਾਈ ਬ੍ਰੇਨ ਸਰਜਰੀ, ਏਮਜ਼ ਨੇ ਬਣਾਇਆ ਰਿਕਾਰਡ
NEXT STORY