ਨਵੀਂ ਦਿੱਲੀ, (ਭਾਸ਼ਾ)- ਦੇਸ਼ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਕਰਾਉਣ ਦੀ ਵਿਵਸਥਾ ਵਾਲੇ ਦੋ ਬਿੱਲਾਂ ’ਤੇ ਵਿਚਾਰ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਦੀ ਦੂਜੀ ਮੀਟਿੰਗ 31 ਜਨਵਰੀ ਨੂੰ ਹੋਵੇਗੀ। ਲੋਕ ਸਭਾ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਪ੍ਰੋਗਰਾਮ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਕਮੇਟੀ ਦੀ ਪਹਿਲੀ ਮੀਟਿੰਗ 8 ਜਨਵਰੀ ਨੂੰ ਹੋਈ ਸੀ, ਜਿਸ ਵਿਚ ਭਾਜਪਾ ਮੈਂਬਰਾਂ ਨੇ ਇਕੋ ਸਮੇਂ ਚੋਣਾਂ ਕਰਵਾਉਣ ਦੇ ਵਿਚਾਰ ਦੀ ਪ੍ਰਸ਼ੰਸਾ ਕੀਤੀ ਸੀ, ਜਦੋਂ ਕਿ ਵਿਰੋਧੀ ਮੈਂਬਰਾਂ ਨੇ ਇਸ ’ਤੇ ਸਵਾਲ ਉਠਾਏ ਸਨ।
ਇਸ 39 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਸ਼ਾਮਲ ਹੋਏ ਸੰਸਦ ਮੈਂਬਰਾਂ ਨੇ ਬਿੱਲਾਂ ਦੀਆਂ ਵਿਵਸਥਾਵਾਂ ਅਤੇ ਮਕਸਦ ’ਤੇ ਕਾਨੂੰਨ ਅਤੇ ਨਿਆਂ ਮੰਤਰਾਲਾ ਦੀ ਇਕ ਪੇਸ਼ਕਾਰੀ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਵਾਲ ਪੁੱਛੇ ਸਨ। ਸਾਰੇ ਸੰਸਦ ਮੈਂਬਰਾਂ ਨੂੰ 18,000 ਤੋਂ ਜ਼ਿਆਦਾ ਸਫਿਆਂ ਵਾਲੇ ਦਸਤਾਵੇਜ਼ਾਂ ਨਾਲ ਭਰਿਆ ਟਰਾਲੀ ਬੈਗ ਦਿੱਤਾ ਗਿਆ ਸੀ। ਇਸ ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚ ਕੋਵਿੰਦ ਕਮੇਟੀ ਦੀ ਰਿਪੋਰਟ ਦਾ ਇਕ-ਇਕ ਭਾਗ ਅਤੇ 21 ਭਾਗਾਂ ਦੀ ਅਟੈਚਮੈਂਟ ਤੋਂ ਇਲਾਵਾ ਇਕ ਸਾਫਟ ਕਾਪੀ ਵੀ ਰੱਖੀ ਗਈ ਸੀ।
ਇਕ ਕਰੋੜ ਰੁਪਏ ਦੇ ਇਨਾਮੀ ਸਮੇਤ 16 ਨਕਸਲੀ ਮਾਰੇ ਗਏ
NEXT STORY