ਹੈਦਰਾਬਾਦ- ਜੱਜ ਸੁਜਾਏ ਪਾਲ ਨੂੰ ਤੇਲੰਗਾਨਾ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤੇਲੰਗਾਨਾ ਹਾਈ ਕੋਰਟ ਦੇ ਸੀਨੀਅਰ ਜੱਜ ਸੁਜਾਏ ਪਾਲ ਨੂੰ ਅਧਿਕਾਰਤ ਰੂਪ ਨਾਲ ਮੁੱਖ ਜੱਜ (ਚੀਫ਼ ਜਸਟਿਸ) ਨਿਯੁਕਤ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਨਿਯੁਕਤੀ, ਤੇਲੰਗਾਨਾ ਅਦਾਲਤ ਦੇ ਮੌਜੂਦਾ ਮੁੱਖ ਜੱਜ ਆਲੋਕ ਅਰਾਧੇ ਨੂੰ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਟਰਾਂਸਫਰ ਕਰਨ ਤੋਂ ਬਾਅਦ ਕੀਤੀ ਗਈ ਹੈ।
ਦੱਸਣਯੋਗ ਹੈ ਕਿ 21 ਜੂਨ 1964 ਨੂੰ ਜਨਮੇ ਜੱਜ ਸੁਜਾਏ ਪਾਲ ਨੂੰ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਲਾਅ ਦੀ ਡਿਗਰੀ ਪ੍ਰਾਪਤ ਹੈ। ਉਹ 1990 'ਚ ਮੱਧ ਪ੍ਰਦੇਸ਼ ਦੇ ਬਾਰ ਕਾਊਂਸਿਲ 'ਚ ਨਾਮਜ਼ਦ ਸਨ ਅਤੇ ਉਨ੍ਹਾਂ ਨੇ ਬੈਂਕ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਕਈ ਸੰਗਠਨਾਂ 'ਚ ਆਪਣਾ ਯੋਗਦਾਨ ਦਿੱਤਾ ਹੈ। ਜੱਜ ਪਾਲ ਨੇ ਆਪਣਾ ਨਿਆਇਕ ਕੈਰੀਅਰ ਮੱਧ ਪ੍ਰਦੇਸ਼ ਹਾਈ ਕੋਰਟ 'ਚ 27 ਮਾਰਚ 2011 ਨੂੰ ਜੱਜ ਵਜੋਂ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ 14 ਅਪ੍ਰੈਲ 2014 ਨੂੰ ਸਥਾਈ ਜੱਜ ਬਣਾ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਘੁਟਾਲੇ 'ਚ ਛੱਤੀਸਗੜ੍ਹ ਦੇ ਸਾਬਕਾ ਆਬਕਾਰੀ ਮੰਤਰੀ ਤੇ ਕਾਂਗਰਸ ਵਿਧਾਇਕ ਕਵਾਸੀ ਲਖਮਾ ਗ੍ਰਿਫ਼ਤਾਰ
NEXT STORY